ਟੱਪਰੀਆਂ ਖੁਰਦ, 29 ਮਈ (ਬੂਥਗੜ੍ਹੀਆ)-ਹੋਟਲ ਕਲੇਰੀਅਨ ਇਨ ਸੇਵਿਲਾ, ਜ਼ੀਰਕਪੁਰ 'ਚ ਕਰਵਾਈ ਸਟਾਰ ਇੰਡੀਆ ਸੀਜ਼ਨ-9, 2026 ਦੇ ਸ਼ਾਨਦਾਰ ਗ੍ਰੈਂਡ ਫਿਨਾਲੇ ਵਿਚ ਟੇਲੈਂਟ, ਆਤਮਵਿਸ਼ਵਾਸ ਅਤੇ ਸੱਭਿਆਚਾਰਕ ਮਾਣ ਦਾ ਬੇਹਤਰੀਨ ਪ੍ਰਦਰਸ਼ਨ ਵੇਖਣ ਨੂੰ ਮਿਲਿਆ, ਜਿਥੇ ਵਰਿੰਦਰ ਸਿੰਘ ਕੋਛੜ ਨੇ ਪ੍ਰਤਿਸ਼ਠਿਤ ਮਿਸਟਰ ਇੰਡੀਆ ਦਾ ਖਿਤਾਬ ਆਪਣੇ ਨਾਂਅ ਕੀਤਾ | ਵਿਜੇ ਕੁਮਾਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 32 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ, ਵਿਅਕਤਿਤਵ ਤੇ ਸਮਾਜਿਕ ਜਾਗਰੂਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਗਮ ਦੀ ਕੋਰੀਓਗ੍ਰਾਫੀ ਪ੍ਰਸਿੱਧ ਇੰਟਰਨੈਸ਼ਨਲ ਮਾਡਲ ਤੇ ਗੂਮਰ ਮਿਸਟਰ ਜੀਤ ਗੋਨ ਵਲੋਂ ਕੀਤੀ ਗਈ | ਸਮਾਗਮ ਵਿਚ ਬਾਲੀਵੁੱਡ ਅਦਾਕਾਰ ਰਾਹੁਲ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਈ | ਰੋਮਾਂਚਕ ਤੇ ਪ੍ਰੇਰਣਾਦਾਇਕ ਮੁਕਾਬਲੇ ਤੋਂ ਬਾਅਦ ਵਰਿੰਦਰ ਸਿੰਘ ਕੋਛੜ ਨੂੰ ਮਿਸਟਰ ਇੰਡੀਆ-ਸਟਾਰ ਇੰਡੀਆ ਸੀਜ਼ਨ-9, 2026 ਦੇ ਖਿਤਾਬ ਨਾਲ ਸਨਮਾਨਿਤ ਕੀਤਾ | ਉਹ ਹੁਣ ਸੱਭਿਆਚਾਰਕ ਪ੍ਰਤਿਨਿਧਿਤਾ, ਵੈੱਲਨੈੱਸ ਪ੍ਰਮੋਸ਼ਨ ਤੇ ਸਮਾਜਿਕ ਜਾਗਰੂਕਤਾ ਦੇ ਬ੍ਰਾਂਡ ਐਂਬੈਸਡਰ ਵਜੋਂ ਕੰਮ ਕਰਨਗੇ | ਆਪਣੀ ਜਿੱਤ ਬਾਰੇ ਗੱਲ ਕਰਦੇ ਹੋਏ ਵਰਿੰਦਰ ਸਿੰਘ ਕੋਛੜ ਨੇ ਕਿਹਾ ਕਿ ਮਿਸਟਰ ਇੰਡੀਆ ਦਾ ਖਿਤਾਬ ਜਿੱਤਣਾ ਸਿਰਫ਼ ਇਕ ਉਪਲਬਧੀ ਨਹੀਂ, ਸਗੋਂ ਇਕ ਵੱਡੀ ਜ਼ਿੰਮੇਵਾਰੀ ਵੀ ਹੈ | ਮੈਂ ਇਸ ਮੰਚ ਦਾ ਇਸਤੇਮਾਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ, ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਆਪਣੇ ਸੱਭਿਆਚਾਰ ਅਤੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਮਾਣ ਨਾਲ ਪ੍ਰਸਤੁਤ ਕਰਨ ਲਈ ਕਰਨਾ ਚਾਹੁੰਦਾ ਹਾਂ | ਸਟਾਰ ਇੰਡੀਆ ਦੇ ਸੰਸਥਾਪਕ ਵਿਜੇ ਕੁਮਾਰ ਨੇ ਕਿਹਾ ਵਰਿੰਦਰ ਕੋਛੜ ਦੀ ਯਾਤਰਾ ਸਟਾਰ ਇੰਡੀਆ ਦੇ ਮੁੱਲਾਂ - ਆਤਮਵਿਸ਼ਵਾਸ, ਵਿਅਕਤੀਤਵ, ਸਮਰਪਣ ਅਤੇ ਜ਼ਿੰਮੇਵਾਰੀ-ਦੀ ਸੱਚੀ ਮਿਸਾਲ ਹੈ |