17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਅਕਾਲੀ ਆਗੂ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਅਟਵਾਲ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 01-06-2026
ਦਸੂਹਾ, 31 ਮਈ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਅਟਵਾਲ ਨਮਿਤ ਉਨ੍ਹਾਂ ਦੇ ਜੱਦੀ ਪਿੰਡ ਦਾਤਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਿਲਦਾਰ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਜਥੇਦਾਰ ਦੇਸ਼ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਸ਼੍ਰੋਮਣੀ ਅਕਾਲੀ ਦਲ, ਇਕਬਾਲ ਸਿੰਘ ਜੌਹਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ, ਮੈਨੇਜਰ ਫ਼ਕੀਰ ਸਿੰਘ ਸਹੋਤਾ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸ਼ਮਸ਼ੇਰ ਸਿੰਘ ਭਾਰਦਵਾਜ, ਹਰਭਜਨ ਸਿੰਘ ਢੱਟ, ਲਖਵਿੰਦਰ ਸਿੰਘ ਠੱਕਰ, ਕੁਲਦੀਪ ਸਿੰਘ ਬੁੱਟਰ, ਸੁਦੇਸ਼ ਕੁਮਾਰ ਟੋਨੀ, ਗੁਰਿੰਦਰ ਪਾਲ ਕੌਰ ਅਟਵਾਲ ਬਲਾਕ ਸੰਮਤੀ ਮੈਂਬਰ, ਲੰਬੜਦਾਰ ਪਰਮਿੰਦਰ ਸਿੰਘ ਸਮਰਾ, ਕੁਲਬੀਰ ਸਿੰਘ ਡੱਫਰ, ਹਰਵਿੰਦਰ ਸਿੰਘ ਸਮਰਾ, ਸਰਪੰਚ ਹਰਦੀਪ ਸਿੰਘ ਸਮਰਾ, ਕਮਲਜੀਤ ਸਿੰਘ ਕੁਲਾਰ, ਜਗਤਾਰ ਸਿੰਘ ਬਲਾਲਾ, ਕਰਨ ਧੁਗਾ, ਬਲਵਿੰਦਰ ਸਿੰਘ ਚਿਪੜਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ, ਸੁਰਜੀਤ ਸਿੰਘ ਬਲਾਲਾ, ਦਿਲਬਾਗ ਸਿੰਘ ਬਾਹਗਾ, ਡਾ. ਗੁਰਸੇਵਕ ਸਿੰਘ, ਹਰਸ਼ਵੀਰ ਸਿੰਘ ਢੱਟ, ਇੰਦਰਜੀਤ ਸਿੰਘ, ਸਾਹਿਬ ਸਿੰਘ ਸਹੋਤਾ, ਹਰਵਿੰਦਰ ਸਿੰਘ, ਦਿਲਬਾਗ ਸਿੰਘ ਬਾਹਗਾ, ਤੀਰਥ ਸਿੰਘ ਦਾਤਾ, ਲਖਵਿੰਦਰ ਸਿੰਘ ਠਕਰ, ਗੁਰਮੀਤ ਸਿੰਘ ਜੱਜ, ਸੁਖਦੇਵ ਸਿੰਘ ਆੜ੍ਹਤੀ, ਕਰਨ ਧੁੱਗਾ, ਅਮਨਦੀਪ ਸਿੰਘ ਸੰਮਤੀ ਮੈਂਬਰ, ਸੁਖਮਨ ਸਿੰਘ, ਹਰਮਿੰਦਰ ਸਿੰਘ ਰਾਜਾ ਜੰਡੌਰ, ਬੱਲੀ ਮਾਛੀਆਂ, ਡਾ. ਮਨਦੀਪ ਸਿੰਘ, ਸਾਹਿਬ ਸਿੰਘ, ਹਨੀ ਭਾਟੀਆ, ਜਤਿੰਦਰ ਕੁਮਾਰ ਅਰੋੜਾ, ਹਰਵਿੰਦਰ ਸਿੰਘ, ਡਾ. ਵਿਜੇ ਕੁਮਾਰ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਮਾਨ ਸਿੰਘ ਮਾਨ 3 ਨੂੰ ਮੁਕੇਰੀਆਂ ਵਿਖੇ ਸੰਗਤਾਂ ਨੂੰ ਸੰਬੋਧਨ ਕਰਨਗੇ-ਸਿੰਗੜੀਵਾਲਾ ਅਗਲੀ ਖ਼ਬਰ ਸਰਕਾਰ ਨੇ ਹਜ਼ਾਰਾਂ ਮੁਲਾਜ਼ਮਾਂ ਦੇ ਹੱਕ 'ਚ ਲਿਆ ਇਤਿਹਾਸਕ ਫ਼ੈਸਲਾ-ਡਾ. ਰਾਜ ਕੁਮਾਰ ਚੱਬੇਵਾਲ
Ad Position 24