ਬੀ.ਐਲ.ਐਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਟੈਲੈਂਟ ਹੰਟ ਸ਼ੋ ’ਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਕਾਲਜ ਸਟਾਫ਼।
ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਕਰਵਾਇਆ ਟੈਲੈਂਟ ਹੰਟ ਸ਼ੋ
ਨਵਾਂਸ਼ਹਿਰ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)- ਬੀ. ਐਲ.
ਨਵਾਂਸ਼ਹਿਰ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)- ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਯੂਥ ਕਲੱਬ ਦੇ ਇੰਚਾਰਜ ਡਾ. ਗੌਰੀ ਤੇ ਸਹਿਯੋਗੀ ਪ੍ਰੋ. ਪੂਜਾ ਅਰੋੜਾ, ਪ੍ਰੋ. ਆਸਥਾ, ਪ੍ਰੋ. ਸ਼ਿਵਾਨੀ, ਪ੍ਰੋ. ਮੀਨਾਕਸ਼ੀ, ਪ੍ਰੋ. ਹਰਦੀਪ ਕੌਰ, ਪ੍ਰੋ. ਰੂਹੀ ਤੇ ਪ੍ਰੋ. ਗੁਰਦੀਪ ਦੀ ਦੇਖ-ਰੇਖ ਵਿੱਚ ਟੈਲੈਂਟ ਹੰਟ ਸ਼ੋ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲਿਆ ਨੇ ਦੱਸਿਆ ਕਿ ਕਾਲਜ ਵਿੱਚ ਇਸ ਸੈਸ਼ਨ ’ਚ ਦਾਖ਼ਲ ਹੋਈਆਂ ਨਵੀਆਂ ਵਿਦਿਆਰਥਣਾਂ ਦਾ ਟੈਲੈਂਟ ਪਹਿਚਾਨਣ ਲਈ ਟੈਲੈਂਟ ਹੰਟ ਸ਼ੋ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਸ਼ੋਅ ਵਿੱਚ ਪੋਸਟਰ ਮੇਕਿੰਗ, ਰੰਗੋਲੀ, ਫੁਲਕਾਰੀ, ਕੋਲਾਜ, ਔਨ-ਦ-ਸਪਾਟ ਪੇਟਿੰਗ, ਕਾਰਟੂਨਿੰਗ, ਸੋਲੋ ਡਾਂਸ, ਡਿਊਟ ਡਾਂਸ ਮਾਡਲਿੰਗ ਆਦਿ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਚੋਂ ਪਹਿਲੇ ਸਥਾਨ ‘ਤੇ ਤਨੀਸ਼ਾ, ਦੂਸਰੇ ਸਥਾਨ ‘ਤੇ ਕਿਰਨ ਅਤੇ ਪਰਵੀਨ ਕੌਰ ਤੀਸਰੇ ਸਥਾਨ ‘ਤੇ ਰਹੀ। ਕੋਲਾਜ ਮੇਕਿੰਗ ਮੁਕਾਬਲੇ ਚੋਂ ਪਹਿਲੇ ਸਥਾਨ ‘ਤੇ ਦਿਸ਼ਾ ਵਰਮਾ ਅਤੇ ਦੂਸਰੇ ਸਥਾਨ ‘ਤੇ ਸ਼ਮਾ ਰਹੀ। ਕਾਰਟੂਨਿੰਗ ਮੁਕਾਬਲੇ ਵਿੱਚੋਂ ਪਹਿਲੇ ਸਥਾਨ ‘ਤੇ ਕਿਰਨ ਸਹਿਗਲ, ਦੂਸਰੇ ਸਥਾਨ ‘ਤੇ ਦਿਸ਼ਾ ਵਰਮਾ ਤੇ ਤੀਸਰੇ ਸਥਾਨ ‘ਤੇ ਸਿਮਰਨਜੀਤ ਕੌਰ ਰਹੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਜੋਤੀ ਕੁਮਾਰੀ ਪਹਿਲੇ ਸਥਾਨ ‘ਤੇ, ਸੋਨੀਆ ਦੂਸਰੇ ਸਥਾਨ ‘ਤੇ ਅਤੇ ਹਰਸਿਮਰਨ ਕੌਰ ਤੀਸਰੇ ਸਥਾਨ ‘ਤੇ ਰਹੀ। ਫੁਲਕਾਰੀ ਮੁਕਾਬਲੇ ਚੋਂ ਸੁਮਨਪ੍ਰੀਤ ਕੌਰ ਪਹਿਲੇ ਸਥਾਨ ‘ਤੇ, ਮੰਨਤ ਸੈਣੀ ਦੂਸਰੇ ਸਥਾਨ ‘ਤੇ ਤੇ ਨਿਸ਼ਾ ਚੋਪੜਾ ਤੀਸਰੇ ਸਥਾਨ ‘ਤੇ ਰਹੀ। ਔਨ-ਦ-ਸਪਾਟ ਪੇਟਿੰਗ ਮੁਕਾਬਲੇ ਚੋਂ ਪਲਕ ਪਹਿਲੇ ਸਥਾਨ ‘ਤੇ, ਮੋਹਿਨੀ ਦੂਸਰੇ ਸਥਾਨ ‘ਤੇ ਰਹੀ। ਡਿਊਟ ਡਾਂਸ ’ਚੋਂ ਅਵਨੀਤ ਕੌਰ ਤੇ ਹਰਲੀਨ ਪਹਿਲੇ ਸਥਾਨ ‘ਤੇ, ਦੀਪਿਕਾ ਤੇ ਰਾਜਪ੍ਰੀਤ ਦੂਸਰੇ ਸਥਾਨ ‘ਤੇ ਅਤੇ ਹਰਮਨ ਤੇ ਸਿਮਰਨਪ੍ਰੀਤ ਤੀਸਰੇ ਸਥਾਨ ‘ਤੇ ਰਹੀਆਂ। ਸੋਲੋ ਡਾਂਸ ਵਿੱਚੋਂ ਅਰਸ਼ਦੀਪ ਪਹਿਲੇ ਸਥਾਨ ‘ਤੇ, ਅਵਨੀਤ ਕੌਰ ਦੂਸਰੇ ਸਥਾਨ ‘ਤੇ ਤੇ ਪ੍ਰੀਯਾ ਤੀਸਰੇ ਸਥਾਨ ‘ਤੇ ਰਹੀ। ਮਾਡਲਿੰਗ ਚੋਂ ਮਿਸ ਬੀ.ਐਲ.ਐਮ. ਫਰੈਸ਼ਰ ਅਵਨੀਤ ਕੌਰ ਰਹੀ, ਦੂਸਰੇ ਸਥਾਨ ‘ਤੇ ਵੈਸ਼ਨਵੀ, ਤੀਸਰੇ ਸਥਾਨ ‘ਤੇ ਸ਼ੈਲੀ ਰਹੀ, ਬੈਸਟ ਸਮਾਈਲ ਸ਼ਹੀਨ ਨੂੰ, ਬੈਸਟ ਵਾਕ ਤਨੀਸ਼ਾ ਨੂੰ ਤੇ ਚਾਰਮਿੰਗ ਫੇਸ ਦੀਪੀਕਾ ਨੂੰ ਦਿੱਤਾ ਗਿਆ। ਮਾਡਲਿੰਗ, ਗਰੁੱਪ ਡਾਂਸ ਤੇ ਡੁਏਟ ਡਾਂਸ ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਡਾ. ਹਰਦੀਪ ਕੌਰ ਤੇ ਪ੍ਰੋ. ਰੂਹੀ ਨੇ ਨਿਭਾਈ। ਰੰਗੋਲੀ, ਕਾਰਟੂਨਿੰਗ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਫੁਲਕਾਰੀ ਦੇ ਜੱਜਾਂ ਦੀ ਭੂਮਿਕਾ ਪ੍ਰੋ. ਸੁਰਿੰਦਰ ਕੌਰ ਤੇ ਡਾ. ਅਰੁਣਾ ਪਾਠਕ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਮੀਨਾਕਸ਼ੀ ਦੁਆਰਾ ਕੀਤਾ ਗਿਆ। ਅੰਤ ਵਿੱਚ ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ, ਯੂਥ ਕਲੱਬ ਇੰਚਾਰਜ ਡਾ. ਗੌਰੀ ਤੇ ਡੀਨ ਕਲਚਰਲ ਅਫੇਅਰਸ ਪ੍ਰੋ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।