22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਲੋਕ ਘੋਲਾਂ ਵਿਚ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ ਸਾਥੀ ਪ੍ਰੇਮ ਰੱਕੜ : ਰਾਮ ਸਿੰਘ ਨੂਰਪੁਰੀ

ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸੀ. ਪੀ.

Ad Position 21
No active advertisement
ਅਜੀਤ ਡੈਸਕ 23-11-2026
ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸੀ. ਪੀ. ਆਈ. ਐਮ. ਦੇ ਸੂਬਾਈ ਆਗੂ ਸਾਥੀ ਪ੍ਰੇਮ ਰੱਕੜ ਇੱਕ ਨਾ-ਮੁਰਾਦ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਪਾਰਟੀ ਲੀਡਰਸਸ਼ਿੱਪ ਵੱਲੋਂ ਦਿੱਤੀ ਹਰ ਕਾਲ ਵਿੱਚ ਬਾਂਹ ਉਲਾਰਕੇ ਹਾਜਰ ਹੁੰਦੇ ਰਹੇ ਸਨ। ਪਿਤਾ ਫੇਰੂ ਰਾਮ ਤੇ ਮਾਤਾ ਮਲਾਵੀ ਦੇਵੀ ਦੇ ਘਰ ਜਨਮੇ ਪ੍ਰੇਮ ਰੱਕੜ 71 ਸਾਲ ਦੀ ਉਮਰ ’ਚ ਵਿਛੋੜਾ ਦੇ ਗਏ। ਇੱਕ ਅਧਿਆਪਕ ਵਜੋਂ ਸੇਵਾ ਨਿਭਾਉਦਿਆਂ ਉਹ ਮੁਲਾਜ਼ਮ ਹਿੱਤਾਂ ਲਈ ਘੋਲ਼ ਲੜਦੇ ਰਹੇ। 1970 ਦੇ ਦੌਰ ਦੌਰਾਨ ਵਿਦਿਆਰਥੀ ਲਹਿਰ ਦੀ ਚੜ੍ਹਤ ਸਮੇਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਣ ਸਿੰਘ ਮੱਟੂ ਦੇ ਨਾਲ਼ ਪੜ੍ਹਦੇ ਪ੍ਰੇਮ ਰੱਕੜ ਸਾਥੀ ਮੱਟੂ ਨਾਲ ਦੋਸਤੀ ਦੇ ਚਲਦਿਆਂ ਸਟੁਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਝੰਡਾ ਬਰਦਾਰ ਬਣੇ। ਵਿਦਿਆਰਥੀਆਂ ਹਿਤਾਂ ਲਈ ਘੋਲ ਲੜਦਿਆਂ ਉਹ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਿੱਚ ਸ਼ਾਮਲ ਹੋਏ। ਮੁਲਾਜ਼ਮ ਘੋਲਾਂ ਦੌਰਾਨ ਸਾਥੀ ਰੱਕੜ ਬੇ-ਰੁਜ਼ਗਾਰ ਅਧਿਆਪਕ ਯੂਨਅਨ, ਗੌਰਮਿੰਟ ਟੀਚਰਜ਼ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਦੇ ਵੱਖ-ਵੱਖ ਅਹੁਦਿਆਂ ’ਤੇ ਰਹੇ। ਸੰਘਰਸ਼ ਲੜਦੇ ਰਹੇ। ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਸਾਥੀ ਰੱਕੜ ਪਾਰਟੀ ਦੀ ਤਹਿਸੀਲ ਕਮੇਟੀ ਬਲਾਚੌਰ, ਜ਼ਿਲ੍ਹਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ’ਚ ਸਰਗਰਮ ਰਹਿਣ ਉਪਰੰਤ ਪਾਰਟੀ ਦੀ ਸੂਬਾ ਕਮੇਟੀ ਦੇ ਮੈਂਬਰ ਬਣੇ। ਪ੍ਰੇਮ ਰੱਕੜ ਪਾਰਟੀ ਦੇ ਮਾਸਿਕ ਬੁਲਾਰੇ ਲੋਕ ਲਹਿਰ ਦੇ ਜਨਰਲ ਮੈਨਜ਼ਰ ਵੀ ਰਹੇ । ਇਸ ਤੋਂ ਇਲਾਵਾ ‘ਆਪ’ ਪੈਂਸ਼ਨਰ ਯੂਨੀਅਨ ਲਈ ਵੀ ਸਰਗਰਮੀਆਂ ਕਰਦੇ ਰਹੇ। ਮੌਜੂਦਾ ਸਮੇਂ ਸਾਥੀ ਪ੍ਰੇਮ ਪਿੰਡ ਰੱਕੜਾਂ ਢਾਹਾਂ ਦੇ ਸਰਪੰਚ ਵੀ ਸਨ। ਸਾਥੀ ਰੱਕੜ ਆਪਣੇ ਪਰਿਵਾਰ ’ਚ ਆਪਣੀ ਵਿਧਵਾ ਊਸ਼ਾ ਰਾਣੀ, ਬੇਟੇ ਨਵਨੀਤ ਸ਼ੈਲੀ (ਇਟਲੀ), ਸਕੀਰਤ ਕੁਮਾਰ ਬਾਬਰ ਤੇ ਬੇਟੀਆਂ ਨਵਜੋਤ ਕੌਰ ਤੇ ਸਵਿਤਾ ਪਿੱਛੇ ਛੱਡ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਬਾਬਾ ਬੁੰਗਾ ਸਾਹਿਬ ਬੰਗਾ ਵਿਖੇ ਚਾਹ ਦਾ ਲੰਗਰ ਲਗਾਇਆ ਅਗਲੀ ਖ਼ਬਰ ਬਲਾਚੌਰ ’ਚ ਰਵੀ ਕੁਮਾਰ ਦੇ ਹੱਥ ਆਈ ਯੂਥ ਕਾਂਗਰਸ ਦੀ ਕਮਾਨ
Ad Position 24