12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗੁਣਾਚੌਰ 'ਚ ਸਵ: ਏ. ਐਸ. ਆਈ. ਕੁਲਦੀਪ ਸਿੰਘ ਦੀ ਯਾਦ 'ਚ ਸਕੂਲੀ ਬੱਚਿਆਂ ਨੂੰ ਸਹਾਇਤਾ ਵੰਡੀ

Ad Position 21
No active advertisement
ਅਜੀਤ ਡੈਸਕ 04-06-2026
ਬੰਗਾ, 3 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਗੁਣਾਚੌਰ ਦੇ ਸਾਬਕਾ ਸਰਪੰਚ ਅਜੀਤ ਰਾਮ ਦੇ ਸਵਰਗੀ ਸਪੁੱਤਰ ਏ. ਐਸ. ਆਈ ਕੁਲਦੀਪ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੁਣਾਚੌਰ ਵਿਖੇ ਬੱਚਿਆਂ ਨੂੰ ਲਿਖਣ ਪੜ੍ਹਨ ਸਮੱਗਰੀ ਵੰਡੀ ਗਈ | ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਉਹਨਾਂ ਕਿਹਾ ਕਿ ਏ. ਐਸ. ਆਈ ਕੁਲਦੀਪ ਸਿੰਘ ਹਮੇਸ਼ਾ ਸਾਡੀਆਂ ਯਾਦਾਂ 'ਚ ਵਸੇ ਰਹਿਣਗੇ | ਉਨ੍ਹਾਂ ਆਪਣੀ ਜ਼ਿੰਦਗੀ 'ਚ ਸਮਾਜ ਭਲਾਈ ਦੇ ਸ਼ਲਾਘਾਯੋਗ ਕਾਰਜ ਕੀਤੇ ਹਨ | ਉਨ੍ਹਾਂ ਨੇ ਸ਼ਹੀਦੀ ਵੀ ਲੋਕਾਂ ਦੀ ਰੱਖਿਆ ਕਰਦਿਆਂ ਨੇ ਪਾਈ ਹੈ | ਇਸ ਮੌਕੇ ਸਕੂਲ ਦੇ ਹੈੱਡ ਟੀਚਰ, ਸਮੂਹ ਸਕੂਲ ਸਟਾਫ, ਮੈਂਬਰ ਪੰਚਾਇਤ ਗੁਰਦੇਵ ਰਾਮ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਗੁਣਾਚੌਰ, ਭਲਵਾਨ ਜਗਦੀਸ਼ ਗੁਰੂ, ਬਸਪਾ ਆਗੂ ਕੁਲਦੀਪ ਵਿਰਦੀ, ਹਰਜਿੰਦਰ ਕੁਮਾਰ ਹੈਪੀ, ਮੈਂਬਰ ਪੰਚਾਇਤ ਸ੍ਰੀਮਤੀ ਨੀਤਾ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਵਿਜੈ ਗੁਣਾਚੌਰ ਜਥੇਬੰਦਕ ਸਕੱਤਰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੱਕਦਾਨਾ ਵਿਖੇ ਬੱਚਿਆਂ ਨੇ ਨੁੱਕੜ ਨਾਟਕਾਂ ਰਾਹੀਂ ਦਿੱਤਾ ਨਾੜ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਅਗਲੀ ਖ਼ਬਰ ਬੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਤਿਆਰ
Ad Position 24