13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਣਕ ਵੱਢਣ ਤੋਂ ਬਾਅਦ ਖੇਤਾਂ 'ਚ ਬੇਲੋੜਾ ਪਾਣੀ ਛੱਡਣਾ ਕੁਦਰਤ ਨਾਲ ਖਿਲਵਾੜ, ਮਾਹਿਰ ਚਿੰਤਤ

Ad Position 21
No active advertisement
ਅਜੀਤ ਡੈਸਕ 04-06-2026
ਜਾਡਲਾ, 3 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਕਣਕ ਦੀ ਵਾਢੀ ਤੇ ਤੂੜੀ ਬਣਾਉਣ ਤੋਂ ਬਾਅਦ ਪੰਜਾਬ ਦੇ ਕਿਸਾਨ ਖਾਲੀ ਖੇਤਾਂ ਵਿਚ ਬੇਲੋੜਾ ਪਾਣੀ ਛੱਡ ਕੇ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕਰ ਰਹੇ ਹਨ | ਕਿਸਾਨ ਇਸ ਨੂੰ ਜ਼ਮੀਨ ਠੰਢੀ ਕਰਨ ਦਾ ਤਰਕ ਦੇ ਰਹੇ ਹਨ, ਪਰ ਖੇਤੀ ਮਾਹਿਰ ਇਸ ਨੂੰ ਕੁਦਰਤ ਨਾਲ ਖਿਲਵਾੜ ਕਰਾਰ ਦੇ ਰਹੇ ਹਨ | ਇਕ ਪਾਸੇ ਪੰਜਾਬ ਸਰਕਾਰ ਪਾਣੀ ਬਚਾਉਣ ਲਈ ਲੱਖਾਂ ਰੁਪਏ ਖਰਚ ਕਰ ਰਹੀ ਹੈ | ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਤੁਪਕਾ ਸਿੰਜਾਈ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਪਾਣੀ ਨੂੰ ਸਹੀ ਢੰਗ ਨਾਲ ਵਰਤਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਪਰ ਦੂਜੇ ਪਾਸੇ ਕਿਸਾਨ ਟੱਸ ਤੋਂ ਮੱਸ ਨਹੀਂ ਹੋ ਰਹੇ | ਕਣਕ ਕੱਟਣ ਤੋਂ ਤੁਰੰਤ ਬਾਅਦ ਖਾਲੀ ਖੇਤਾਂ ਨੂੰ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ | ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮਈ-ਜੂਨ ਦੀ ਗਰਮੀ ਵਿਚ ਖਾਲੀ ਖੇਤਾਂ ਨੂੰ ਪਾਣੀ ਲਾਉਣ ਨਾਲ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ, ਜਿਸ ਦਾ ਜ਼ਮੀਨ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ | ਸਗੋਂ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਜਾਂਦਾ ਹੈ | ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਠੰਢੀ ਕਰਨ ਦੇ ਪੁਰਾਣੇ ਢੰਗ ਛੱਡ ਕੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਅਪਣਾਉਣ | ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਾਗਰੂਕਤਾ ਦੇ ਨਾਲ-ਨਾਲ ਸਖ਼ਤੀ ਵੀ ਕਰੇ, ਤਾਂ ਜੋ ਪਾਣੀ ਦੀ ਇਸ ਬਰਬਾਦੀ ਨੂੰ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਪਾਲਣਾ ਕਰ ਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ-ਟ੍ਰੈਫ਼ਿਕ ਇੰਚਾਰਜ ਜੋਗਿੰਦਰ ਪਾਲ... ਅਗਲੀ ਖ਼ਬਰ ਮਾਈਨਿੰਗ ਮਾਫੀਆ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਲਗਾਇਆ ਜਾ ਰਿਹਾ ਹੈ ਖੋਰਾ-ਰੌੜੀ, ਮਝੋਟ
Ad Position 24