08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਸਮਾਗਮ ਦੌਰਾਨ ਨਾਮਵਰ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦਾ ਜਥਾ ਢਾਡੀ ਵਾਰਾਂ ਪੇਸ਼ ਕਰਦਾ ਹੋਇਆ ਤੇ ਗਾਇਕ ਉਂਕਾਰ ਸਿੰਘ ਗੋਬਿੰਦਪੁਰੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਚੰਨਣ ਰਾਮ, ਜਨਰਲ ਸਕੱਤਰ ਮਾ. ਦੇਸ ਰਾਜ ਬੱਜੋਂ, ਬਲਜਿੰਦਰ ਸਿੰਘ ਸਰਾਂ, ਜੋਗਾ ਸਿੰਘ ਸ਼ੇਰਗਿੱਲ, ਨੰਬਰਦਾਰ ਸਤਨਾਮ ਸਿੰਘ, ਸੋਖੀ ਰਾਮ ਬੱਜੋਂ, ਸਤਨਾਮ ਸਿੰਘ, ਜਸਵਿੰਦਰ ਸਿੰਘ ਸੋਢੀ ਤੇ ਹੋਰ | ਤਸਵੀਰਾਂ : ਕੁਲਦੀਪ ਸਿੰਘ ਝਿੰਗੜ <br/> 06-06-2026
ਔੜ/ ਝਿੰਗੜਾਂ, 5 ਜੂਨ (ਕੁਲਦੀਪ ਸਿੰਘ ਝਿੰਗੜ)-ਮਹਾਰਾਜ ਪ੍ਰੀਤਮ ਦਾਸ ਦੇ ਤਪ ਅਸਥਾਨ ਕੁੱਲਾ ਸਾਹਿਬ ਬੱਜੋਂ ਪਰਾਗਪੁਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਵੇਲੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਇੰਟਰਨੈਸ਼ਨਲ ਪੰਥ ਦੇ ਮਹਾਨ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਵਲੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਤੇ ਮਹਾਰਾਜ ਪ੍ਰੀਤਮ ਦਾਸ ਜੀ ਦੇ ਜੀਵਨ ਸੰਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਥੇ ਪ੍ਰਸਿੱਧ ਗਾਇਕ ਉਂਕਾਰ ਸਿੰਘ ਤੇ ਗੁਰਸ਼ਾਨ ਐਂਡ ਪਾਰਟੀ ਗੋਬਿੰਦਪੁਰ ਵਾਲਿਆਂ ਵਲੋਂ ਵੀ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ | ਗਾਇਕ ਅਮਰਜੀਤ ਰਮਤਾ, ਸੁਰਿੰਦਰ ਸਿੰਘ, ਰਾਹੁਲ ਦਈਆ ਬੱਜੋਂ ਆਦਿ ਗਾਇਕਾਂ ਵਲੋਂ ਵੀ ਰਾਜਾ ਸਾਹਿਬ ਦੇ ਜੀਵਨ ਸਬੰਧੀ ਰਚਨਾਵਾਂ ਪੇਸ਼ ਕੀਤੀਆਂ | ਸਟੇਜ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ ਮਾ. ਦੇਸ ਰਾਜ ਬੱਜੋਂ ਨੇ ਧਾਰਮਿਕ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਤੇ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਅੰਤ ਵਿਚ ਪ੍ਰਧਾਨ ਚੰਨਣ ਰਾਮ, ਜਨਰਲ ਸਕੱਤਰ ਮਾ. ਦੇਸ ਰਾਜ ਬੱਜੋਂ, ਸੋਖੀ ਰਾਮ ਬੱਜੋਂ, ਨੰਬਰਦਾਰ ਸਤਨਾਮ ਸਿੰਘ, ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ, ਸਤਨਾਮ ਸਿੰਘ, ਜਸਵਿੰਦਰ ਸਿੰਘ ਸੋਢੀ, ਅਜੀਤ ਰਾਮ ਫੌਜੀ, ਸੰਤ ਰਾਮ, ਬਿੱਲਾ, ਕਾਲਾ, ਕਮਲਜੀਤ ਸਿੰਘ ਆਦਿ ਸਾਥੀ ਪ੍ਰਬੰਧਕਾਂ ਵਲੋਂ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ, ਗਾਇਕ ਉਂਕਾਰ ਸਿੰਘ ਤੇ ਗੁਰਸ਼ਾਨ ਐਂਡ ਪਾਰਟੀ ਅਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਲਖਵੀਰ ਸਿੰਘ ਸ਼ੇਰਗਿੱਲ ਪਰਾਗਪੁਰ, ਪਿ੍ੰਸੀਪਲ ਚੇਤਨ ਦੇਵ, ਅਵਤਾਰ ਸਿੰਘ ਤਾਰੀ ਸਾਬਕਾ ਸਰਪੰਚ, ਨੰਬਰਦਾਰ ਤਰਸੇਮ ਲਾਲ, ਬਲਜੀਤ ਸਿੰਘ, ਮੱਖਣ ਸਿੰਘ ਪੰਚ, ਟੇਕ ਚੰਦ ਸਾਬਕਾ ਸਰਪੰਚ, ਫੂਲਾ ਰਾਮ, ਸਰਪੰਚ ਜੋਗਿੰਦਰ ਕੌਰ, ਨੰਬਰਦਾਰ ਰਾਮ ਸਰੂਪ, ਅਜੀਤ ਰਾਮ ਫੌਜੀ, ਡੋਗਰ ਰਾਮ, ਮਾ. ਤੀਰਥ ਰੱਲ੍ਹ ਪਰਾਗਪੁਰ, ਮਾ. ਸੁਖਵਿੰਦਰ ਸਿੰਘ ਪਰਾਗਪੁਰ, ਗੁਰਦੀਪ ਰਾਮ, ਗੁਰਪ੍ਰੀਤ ਦਈਆ, ਲਾਡੀ, ਹਰੀ ਦਾਸ, ਜੀਤ ਸਿੰਘ ਫੌਜੀ ਪਰਾਗਪੁਰ, ਮੱਖਣ ਸਿੰਘ ਮਝੈਲ, ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ, ਕੇਸਰ ਸਿੰਘ, ਅਸ਼ੋਕ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਝੰਡੇ ਦੀ ਰਸਮ ਨਾਲ ਮੇਲਾ ਸ਼ੁਰੂ ਅਗਲੀ ਖ਼ਬਰ ਹਰਗੁਣ ਸਿੰਘ ਢਿੱਲੋਂ ਨੂੰ ਮਿਲਿਆ 'ਟੈਰੀ ਫੌਕਸ ਹਿਊਮਨਟੇਰੀਅਨ ਐਵਾਰਡ' <br/>
Ad Position 24