ਘੁੰਮਣਾਂ, 5 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਬਾਬਾ ਦੇਸ ਰਾਜ ਜਿਨ੍ਹਾਂ ਦੇ ਬਰਸੀ ਸਮਾਗਮ 7 ਜੂਨ ਨੂੰ ਕਰਾਏ ਜਾਣਗੇ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕਥਾ ਕੀਰਤਨ ਹੋਵੇਗਾ | ਉਪਰੰਤ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਸੋਨੂੰ, ਮਨਜੀਤ ਕੌਰ ਨੇ ਦਿੱਤੀ |