ਨਵਾਂਸ਼ਹਿਰ, 5 ਜੂਨ (ਦੀਦਾਰ ਸਿੰਘ ਸ਼ੇਤਰਾ)-ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦੇ ਵਿਦਿਆਰਥੀ ਜਿਥੇ ਵਿੱਦਿਅਕ ਖੇਤਰ ਵਿਚ ਹਰ ਸਾਲ ਮੱਲਾਂ ਮਾਰਦੇ ਹਨ ਉਥੇ ਖੇਡਾਂ ਦੇ ਖੇਤਰ ਵਿਚ ਵੀ ਸਕੂਲ ਦੇ ਬੱਚੇ ਹਰ ਸਾਲ ਪੰਜਾਬ ਤੇ ਨੈਸ਼ਨਲ ਲੈਵਲ ਤੱਕ ਪਹੁੰਚਦੇ ਹਨ | ਖੇਡਾਂ ਪ੍ਰਤੀ ਬੱਚਿਆਂ ਦੇ ਰੁਝਾਨ ਨੂੰ ਹੋਰ ਪ੍ਰਫੁਲਿਤ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਲਈ ਖੇਡਾਂ ਦਾ ਕੋਚਿੰਗ ਕੈਂਪ ਲਗਾਇਆ ਜਾਂਦਾ ਆ ਰਿਹਾ ਹੈ | ਕੈਂਪ ਵਿਚ ਬੱਬਰ ਕਰਮ ਸਿੰਘ ਦੌਲਤਪੁਰ ਸਕੂਲ ਸਮੇਤ ਦੂਸਰੇ ਸਕੂਲਾਂ ਦੇ ਬੱਚੇ ਵੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਉਹ ਰੋਜ਼ਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਖੇਡ ਸਟੇਡੀਅਮ ਵਿਚ ਪਹੁੰਚਦੇ ਹਨ | ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਨੇ ਦੱਸਿਆ ਕਿ ਸਕੂਲ ਵਲੋਂ ਬੱਚਿਆਂ ਨੂੰ ਡਾਇਟ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ, ਤਾਂ ਕਿ ਉਹ ਪੂਰੀ ਲਗਨ ਤੇ ਉਤਸ਼ਾਹ ਨਾਲ ਆਪਣੀ ਖੇਡ ਵਿਚ ਭਾਗ ਲੈਣ | ਇਸ ਤਰ੍ਹਾਂ ਬੱਚੇ ਭੈੜੀਆਂ ਅਲਾਮਤਾਂ ਤੋਂ ਬਚ ਕੇ ਚੰਗ਼ਾ ਨਿਰੋਗ ਜੀਵਨ ਜੀਊਣਾ ਸਿੱਖਦੇ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਰਣਜੀਤ ਸਿੰਘ ਮਾਨ ਤੇ ਖੇਡ ਅਧਿਆਪਕ ਨੀਰਜ ਕੁਮਾਰ ਵੀ ਸਨ |