07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਹਿਯੋਗ ਸੇਵਾ ਸੁਸਾਇਟੀ ਨੇ 18 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 06-06-2026
ਨਵਾਂਸ਼ਹਿਰ, 5 ਜੂਨ (ਹਰਮਿੰਦਰ ਸਿੰਘ ਪਿੰਟੂ)-ਸਮਾਜਿਕ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸੰਸਥਾ ਸਹਿਯੋਗ ਸੇਵਾ ਸੁਸਾਇਟੀ ਨੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੰਦਰ ਨੈਣਾ ਦੇਵੀ ਹੀਰਾ ਜੱਟਾਂ ਮੁਹੱਲਾ ਵਿਖੇ 11ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ, ਜਿਸ 'ਚ 18 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਸਮਾਗਮ ਵਿਚ ਮੁੱਖ ਮਹਿਮਾਨ ਸਮਾਜ ਸੇਵਕ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪ੍ਰਦੀਪ ਸ਼ਾਰਦਾ ਅਤੇ ਉਨ੍ਹਾਂ ਦੀ ਪਤਨੀ ਰਮਣੀ ਸ਼ਾਰਦਾ ਨੂੰ ਪ੍ਰਦੀਪ ਜੋਸ਼ੀ ਤੇ ਸੁਰੇਸ਼ ਸ਼ਰਮਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਪ੍ਰਧਾਨ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ 11 ਮਹੀਨਿਆਂ ਵਿਚ ਸੰਸਥਾ ਨੇ 165 ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਮੁੱਖ ਮਹਿਮਾਨ ਪ੍ਰਦੀਪ ਸ਼ਾਰਦਾ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਦੀ ਪ੍ਰਸੰਸਾ ਕੀਤੀ ਅਤੇ ਅੱਗੇ ਵੀ ਯੋਗਦਾਨ ਪਾਉਣ ਦਾ ਵਾਅਦਾ ਕੀਤਾ | ਉਪ ਪ੍ਰਧਾਨ ਚੇਤਨ ਸ਼ਰਮਾ ਤੇ ਮਨੀਸ਼ ਖੋਸਲਾ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਦੀਪ ਢੀਂਗਰਾ, ਪ੍ਰਦੀਪ ਜੋਸ਼ੀ, ਚੇਤਨ ਸ਼ਰਮਾ, ਮਨੀਸ਼ ਖੋਸਲਾ, ਦੀਪਕ ਵਰਮਾ, ਤਰਸੇਮ ਲਾਲ, ਮੁਕੁਲ ਕਪੂਰ, ਸੁਰੇਸ਼ ਸ਼ਰਮਾ, ਨਵੀਨ ਵਰਮਾ, ਮਨੀਸ਼ ਸ਼ਾਰਦਾ, ਕਰਨ ਕਾਲੜਾ, ਰਾਕੇਸ਼ ਲਾਡੋਈਆਂ, ਪ੍ਰਭਵ, ਰਵੀ ਸ਼ੰਕਰ, ਪਿਆਰੇ ਲਾਲ, ਪੰਡਿਤ ਸੀਤਾ ਰਾਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਦੀ ਹਲਕਾ ਇੰਚਾਰਜ ਹਨੀ ਟੌਂਸਾ ਨੇ ਕੀਤੀ ਸਖ਼ਤ ਨਿਖੇਧੀ ਅਗਲੀ ਖ਼ਬਰ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਟੋਰੋਵਾਲ ਗੁਰਦੁਆਰਾ ਸਾਹਿਬ ਨੂੰ ਹਰਮੋਨੀਅਮ ਭੇਟ
Ad Position 24