ਸੜੋਆ, 6 ਜੂਨ (ਹਰਮੇਲ ਸਹੂੰਗੜਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਸਹੂੰਗੜਾ ਵਿਖੇ ਗੁਰਬਾਣੀ ਸੰਥਿਆ ਗੁਰਮਤਿ ਪ੍ਰਚਾਰ ਲਹਿਰ ਨਵਾਂਸ਼ਹਿਰ ਵਾਲਿਆਂ ਵਲੋਂ 5ਵਾਂ ਬਾਲ ਸੰਭਾਲ ਗੁਰਮਤਿ ਸਮਾਗਮ ਸਮਾਪਤ ਹੋ ਗਿਆ | ਇਹ ਸਮਾਗਮ ਸਮੂਹ ਐਨ. ਆਰ. ਆਈ. ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ | ਇਸ ਬਾਰੇ ਭਾਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਇਕ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦੇ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਕਰਵਾਇਆ ਗਿਆ | ਇਸ ਵਿਚ ਵੱਖ-ਵੱਖ ਪਿੰਡਾਂ ਤੋਂ ਬੱਚੇ ਤੇ ਬੱਚੀਆਂ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਦਸਤਾਰ ਮੁਕਾਬਲੇ, ਦੁਮਾਲਾ ਮੁਕਾਬਲੇ ਤੇ ਪੇਪਰ ਦੇ ਲਿਖਤੀ ਮੁਕਾਬਲੇ ਵਿਚ ਭਾਗ ਲਿਆ | ਦਸਤਾਰ ਮੁਕਾਬਲੇ ਵਿਚ ਕਰਨਵੀਰ ਸਿੰਘ ਟੋਰੋਵਾਲ ਨੇ ਪਹਿਲਾ, ਤਰਨਜੋਤ ਸਿੰਘ ਰਾਣੇਵਾਲ ਨੇ ਦੂਜਾ, ਸਾਹਿਬ ਸਿੰਘ ਰਾਣੇਵਾਲ ਨੇ ਤੀਜਾ, ਦੁਮਾਲਾ ਸਾਹਿਬ ਮੁਕਾਬਲੇ 'ਚ ਰਣ ਫਤਿਹ ਸਿੰਘ ਸਹੂੰਗੜਾ ਨੇ ਪਹਿਲਾ, ਮਨਸੀਰਤ ਕੌਰ ਰਾਣੇਵਾਲ ਨੇ ਦੂਜਾ, ਗੁਰਬਾਜ ਸਿੰਘ ਮੱਲਪੁਰ ਨੇ ਤੀਜਾ ਅਤੇ ਪੇਪਰ ਮੁਕਾਬਲੇ ਪੰਜ ਤੋਂ 10 ਸਾਲ ਦੇ ਬੱਚਿਆਂ ਵਿਚਕਾਰ ਹੋਏ | ਜਿਨ੍ਹਾਂ 'ਚ ਸਲੀਨ ਕੌਰ ਮਹਿੰਦਪੁਰ ਨੇ ਪਹਿਲਾ ਸਥਾਨ, ਫਤਿਹ ਸਿੰਘ ਭਾਰਾਪੁਰ ਨੇ ਦੂਜਾ ਸਥਾਨ, ਨਵਜੋਤ ਕੌਰ ਮਲਪੁਰ ਨੇ ਤੀਜਾ ਸਥਾਨ ਅਤੇ 11 ਤੋਂ 18 ਸਾਲ ਦੇ ਬੱਚੇ ਗੁਰਜੋਤ ਕੌਰ ਪੁੱਤਰੀ ਪਰਦੀਪ ਸਿੰਘ ਮੱਲਪੁਰ ਨੇ ਪਹਿਲਾ ਸਥਾਨ, ਮਨਕੀਰਤ ਸਿੰਘ ਪੁੱਤਰ ਇੰਦਰ ਸਿੰਘ ਸਿਕੰਦਰਪੁਰ ਨੇ ਦੂਜਾ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਮੈਹਿੰਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਸਾਰਿਆਂ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ | ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਮੋਹਣ ਸਿੰਘ, ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਬਲਬੀਰ ਸਿੰਘ, ਜੁਝਾਰ ਸਿੰਘ ਖੇਲਾ, ਸਰਪੰਚ ਹਰਭਜਨ ਸਿੰਘ, ਜਥੇਦਾਰ ਸਤਨਾਮ ਸਿੰਘ ਗੁਲਪੁਰ, ਤਲਵਿੰਦਰ ਸਿੰਘ ਐਮਾ, ਮਨਿੰਦਰ ਸਿੰਘ, ਕਮਲਦੀਪ ਸਿੰਘ ਰਕਾਸਣ, ਸੰਤ ਬਾਬਾ ਸਰਬਜੀਤ ਸਿੰਘ ਮੋਇਲਾ ਵਾਹਿਦਪੁਰ ਵਾਲੇ, ਬਿਕਰ ਸਿੰਘ, ਸਤਨਾਮ ਸਿੰਘ ਖੇਲਾ, ਜੁਝਾਰ ਸਿੰਘ ਖੇਲਾ, ਜੁਝਾਰ ਸਿੰਘ ਸੋਹਲ, ਨਿਰਮਲ ਸਿੰਘ, ਬਾਬਾ ਰਣਜੀਤ ਸਿੰਘ, ਸੁਖਜਿੰਦਰ ਸਿੰਘ ਕਾਕਾ, ਗੁਰਦੇਵ ਸਿੰਘ ਬਿੰਦੜਾ ਆਦਿ ਨੇ ਸਮਾਗਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ |