20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹਜ਼ਰਤ ਪੰਜ ਪੀਰ ਦਰਬਾਰ ਦਾ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 07-06-2026
ਨਵਾਂਸ਼ਹਿਰ, 6 ਜੂਨ (ਜਸਬੀਰ ਸਿੰਘ ਨੂਰਪੁਰ)-ਬੰਗਾ ਰੋਡ ਨਵਾਂਸ਼ਹਿਰ ਵਿਖੇ ਸਥਿਤ ਹਜ਼ਰਤ ਪੰਜ ਪੀਰ ਦਰਬਾਰ ਦਾ ਸਾਲਾਨਾ ਜੋੜ ਮੇਲਾ ਸ਼ੁਰੂ ਹੋ ਹਿਆ | ਇਸ ਮੌਕੇ ਹਜ਼ਰਤ ਪੰਜ ਪੀਰ ਦਰਬਾਰ ਦੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਹੈ ਕਿ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਚਿਰਾਗ਼ ਰੌਸ਼ਨ ਕੀਤੇ ਗਏ ਤੇ ਸਾਬਕਾ ਡੀ. ਜੀ. ਪੀ. ਪੰਜਾਬ ਸੰਜੀਵ ਕਾਲੜਾ ਤੇ ਬਾਬਾ ਮਹਿਤਾਬ ਅਹਿਮਦ ਕਾਦਰੀ ਤੇ ਸਮੂਹ ਸੰਗਤਾਂ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਤੇ ਬਾਅਦ ਵਿਚ ਪੰਜਾਬ ਦੇ ਮਹਿਸ਼ੁਰੂ ਕਵਾਲ ਪਾਰਟੀਆਂ ਵਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ, ਜਿਸ 'ਚ ਮੁੰਨਾ ਨਿਜ਼ਾਮੀ ਵਲੋਂ ਪ੍ਰੋਗਰਾਮ ਦੀ ਸ਼ੁਰੂ ਬਾਅਦ ਕੀਤੀ ਤੇ ਬਾਅਦ ਵਿਚ ਰਾਂਝਣ ਅਲੀ ਨੇ ਗਾ ਫ਼ਕੀਰਾਂ ਦਾ ਆਸ਼ੀਰਵਾਦ ਲਿਆ ਤੇ ਇਸੇ ਤਰ੍ਹਾਂ ਮੇਲੇ ਦੇ ਦੂਜੇ ਦਿਨ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਮਹੇਸ਼ ਸਾਜਨ ਵਲੋਂ ਮੇਲੇ ਦੀ ਸ਼ੁਰੂਆਤ ਕੀਤੀ ਗਈ | ਬਾਅਦ 'ਚ ਸਨਾ ਫ਼ਤਿਹ ਅਲੀ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਤੇ ਇੰਟਰਨੈਸ਼ਨਲ ਕਵਾਲ ਸਰਦਾਰ ਅਲੀ ਵਲੋਂ ਆਪਣੇ ਰਿਕਾਰਡ ਕਲਾਮ ਪੇਸ਼ ਕੀਤੇ ਤੇ ਸੰਗਤ ਤੇ ਫ਼ਕੀਰਾਂ ਨੂੰ ਝੂਮਣ ਲਗਾ ਦਿੱਤਾ | ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋ ਫ਼ੱਕਰ-ਫ਼ਕੀਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਪ੍ਰਸ਼ੋਤਮ ਸਾਈ, ਸਾਈ ਸਾਧੂ ਸ਼ਾਹ, ਸਾਈ ਕਸ਼ਮੀਰੀ ਸ਼ਾਹ, ਬਲਵਿੰਦਰ ਲੱਡੂ ਬਾਬਾ, ਰਵਿੰਦਰ ਗੱਗੂ, ਬੀਬੀ ਰਣਜੀਤਾ, ਬੀਬੀ ਜਸਵੀਰ ਕੌਰ, ਬਾਬਾ ਵਰੁਣ ਸੋਭਤੀ, ਸਾਹਿਬ ਬਾਬਾ, ਬਾਬਾ ਬਿੱਲਾ, ਕੁੱਕੂ ਭਗਤ, ਬਾਬਾ ਮਹਿੰਦਰ ਸ਼ਾਹ, ਬੀਬੀ ਬਲਜੀਤ ਕੌਰ ਕਾਦਰੀ, ਐਡਵੋਕੇਟ ਹਰਮੇਸ਼ ਸੁਮਨ, ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਪੰਜਾਬ ਦੇ ਨਰਿੰਦਰ ਰਾਠੋਰ, ਬਾਬਾ ਅਮਰੀਕ ਸ਼ਾਹ, ਸ਼ਾਦੀ ਰਾਮ, ਗੁਰਮੇਲ ਸਿੰਘ, ਬਾਬਾ ਜਸਵੀਰ ਸਾਬਰੀ, ਰਵੀਨਾ ਸਾਬਰੀ, ਸਾਈ ਚਰਨ ਦਾਸ, ਕੁਲਵਿੰਦਰ ਦੇਵਾ, ਐਮ.ਐਲ.ਏ ਸੰਤੋਸ਼ ਕਟਾਰੀਆ, ਜਸਵਿੰਦਰ ਸਿਆਣ, ਨਰਿੰਦਰ ਚੌਹਾਨ, ਬੀਬੀ ਜਸਵੀਰ ਕੌਰ, ਰਾਮ ਸਰੂਪ ਰੂਬੀ ਬਾਬਾ, ਬਾਬਾ ਮੱਖਣ ਸ਼ਾਹ, ਬਾਬਾ ਸੋਮੇ ਸ਼ਾਹ, ਮੀਕਾ ਭਗਤ, ਬਾਬਾ ਅਵੀਨਾਸ਼, ਊਸ਼ਾ ਬਾਬਾ, ਬੀਬੀ ਸੁਖਦੇਵ, ਰਾਜ ਕੁਮਾਰ ਸਭਰਵਾਲ, ਜੈਨ ਸਾਈ, ਬਾਬਾ ਸੋਢੀ ਸ਼ਾਹ, ਕਾਲੂ ਸਾਈ, ਮਨਦੀਪ ਦਾਸ, ਪ੍ਰੀਤੀ ਮਾਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕਿ੍ਪਾਲ ਸਿੰਘ ਵਲੋਂ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਬਲਾਚੌਰ ਹਲਕੇ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕੁੱਕੜਸੂਹਾ ਤੇ ਜੀਤਪੁਰ ਦੇ ਦਰਜਨਾਂ ਲੋਕਾਂ ਨੇ ਫੜਿਆ 'ਆਪ' ਦਾ...
Ad Position 24