02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਟੋਰੋਵਾਲ ਦੇ ਹਵੇਲੀ ਵਾਲਿਆਂ ਦੇ ਦੋਹਤੇ ਰਿਆਨ ਚੇਚੀ ਨੇ ਚੌਥੇ ਸਾਲ ਵੀ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਦੋਹਰਾ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 09-06-2026
ਪੋਜੇਵਾਲ ਸਰਾਂ, 8 ਜੂਨ (ਨਵਾਂਗਰਾਈਾ)-ਪਿੰਡ ਟੋਰੋਵਾਲ ਦੇ ਚੌਧਰੀ ਪ੍ਰੇਮ ਚੰਦ ਦੇ ਦੋਹਤੇ ਤੇ ਡਾ. ਦੀਪਕ ਬਜਾੜ ਦੇ ਭਾਣਜੇ ਰਯਾਨ ਚੇਚੀ ਵਲੋਂ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਦੋਹਰਾ ਸੋਨ ਤਗਮਾ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਟੀਮ ਜਲੰਧਰ ਵਲੋਂ ਰਿਆਨ ਚੇਚੀ ਨੇ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਲਾਈਟ ਕਾਂਟੈਕਟ ਤੇ ਪੁਆਇੰਟ ਫਾਈਟ ਵਰਗਾਂ ਵਿਚ ਦੁਬਾਰਾ ਸੋਨ ਤਗਮਾ ਜਿੱਤਿਆ | ਇਸ ਤਰ੍ਹਾਂ ਉਹ ਲਗਾਤਾਰ ਚੌਥੇ ਸਾਲ ਵੀ ਆਪਣੀ ਜਿੱਤ ਦੀ ਲੜੀ ਜਾਰੀ ਰੱਖਣ ਵਿਚ ਸਫਲ ਰਿਹਾ | ਉਥੇ ਹੀ, ਇਨ੍ਹਾਂ ਪ੍ਰਾਪਤੀਆਂ ਨਾਲ ਰਿਆਨ ਚੇਚੀ ਨੇ ਓਡੀਸ਼ਾ ਦੇ ਖੁਰਦਰਾ ਵਿਚ 30 ਮਈ ਤੋਂ 3 ਜੂਨ ਤੱਕ ਹੋਈ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਟੀਮ ਨੂੰ ਪਹਿਲਾ ਸਥਾਨ ਦਿਵਾਉਣ ਵਿਚ ਆਪਣਾ ਯੋਗਦਾਨ ਪਾਇਆ | ਓਡੀਸ਼ਾ ਵਿਚ ਹੋਈ 2026 ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਟੋਰੋਵਾਲ ਪਿੰਡ ਤੋਂ ਉਸ ਦੇ ਨਾਨਾ ਪ੍ਰੇਮ ਲਾਲ ਚੌਧਰੀ ਕਰਿਆਨਾ ਸਟੋਰ ਪੋਜੇਵਾਲ ਅਤੇ ਮਾਮਾ ਡਾਕਟਰ ਦੀਪਕ ਕੁਮਾਰ ਨੇ ਇਸ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਉਸ ਦੀ ਸਫਲਤਾ 'ਤੇ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਭ ਰਿਆਨ ਚੇਚੀ, ਉਸਦੇ ਮਾਤਾ-ਪਿਤਾ ਤੇ ਕੋਚਾਂ ਦੀ ਮਿਹਨਤ ਦਾ ਨਤੀਜਾ ਹੈ | ਕੋਚ ਖੇਮਚੰਦ, ਕੋਚ ਯਾਦਵਿੰਦਰ, ਕੋਚ ਮਨਜੋਤ ਕੌਰ, ਕੋਚ ਜੋਗੀ ਦੇ ਉੱਤਮ ਮਾਰਗਦਰਸ਼ਨ ਕਾਰਨ ਹੀ ਰਿਆਨ ਚੇਚੀ ਸੂਬਾ ਪੱਧਰ 'ਤੇ ਚੈਂਪੀਅਨ ਬਣ ਸਕਿਆ, ਨਾਲ ਹੀ ਰਾਸ਼ਟਰੀ ਪੱਧਰ 'ਤੇ ਵੀ ਤਗਮਾ ਜਿੱਤ ਸਕਿਆ | ਰਿਆਨ ਚੇਚੀ ਵਲੋਂ ਨੈਸ਼ਨਲ ਪੱਧਰ 'ਤੇ ਸੋਨ ਤਗਮਾ ਜਿੱਤਣ ਨਾਲ ਉਸ ਦੇ ਦਾਦਕਾ ਪਿੰਡ ਡੰਗੋਰੀ ਤੇ ਨਾਨਕਾ ਪਿੰਡ ਟੋਰੋਵਾਲ ਵਿਖੇ ਖੁਸ਼ੀ ਦੀ ਲਹਿਰ ਫੈਲ ਗਈ ਤੇ ਲੋਕਾਂ ਵਲੋਂ ਉਸ ਦੇ ਮਾਪਿਆਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਬੁਰਜ ਟਹਿਲ ਦਾਸ ਬੰਨ੍ਹ ਨੂੰ ਬਚਾਉਣ ਲਈ ਪ੍ਰਸ਼ਾਸਨ ਜਲਦ ਦਰਿਆ ਵਿਚਕਾਰ ਪੁੱਟੇ ਨਹਿਰ ਅਗਲੀ ਖ਼ਬਰ ਸੈਂਪਲਾ ਗੋਤ ਦੀਆਂ ਸਤੀਆਂ 'ਤੇ ਮੇਲਾ 15 ਨੂੰ
Ad Position 24
No active advertisement