ਰੱਤੇਵਾਲ, 8 ਜੂਨ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਰੈਲ ਮਾਜਰਾ ਵਿਖੇ ਇਕ ਆਈ.10 ਕਾਰ ਸੰਤੁਲਨ ਵਿਗੜਨ ਕਾਰਨ ਪਲਟ ਗਈ | ਪ੍ਰਾਪਤ ਸੂਚਨਾ ਅਨੁਸਾਰ ਇਕ ਆਈ. 10 ਕਾਰ ਨੰਬਰ ਪੀ. ਬੀ 6 ਜੀ 0097 ਜਿਸ ਨੂੰ ਸਿਮਰਨਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਮਹਿੰਦੀਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ, ਜੋ ਕਿ ਚੰਡੀਗੜ੍ਹ ਤੋਂ ਨਵਾਂਸ਼ਹਿਰ ਜਾ ਰਿਹਾ ਸੀ | ਰੈਲਮਾਜਰਾ ਨਜ਼ਦੀਕ ਉਸਦੀ ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਗਿਆ ਤੇ ਗੱਡੀ ਪਲਟ ਕੇ ਰੋਡ ਦੇ ਦੂਜੀ ਸਾਈਡ ਆ ਗਈ | ਜਿਸ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਐਸ. ਐਸ. ਐਫ. ਦੀ ਟੀਮ ਨੇ ਪਹੁੰਚ ਕੇ ਰਿਕਵਰੀ ਵੈਨ ਦੀ ਮਦਦ ਨਾਲ ਗੱਡੀ ਨੂੰ ਸਾਈਡ 'ਤੇ ਕਰਵਾਇਆ | ਹਾਦਸੇ ਦੀ ਸੂਚਨਾ ਆਸਰੋਂ ਚੌਂਕੀ ਦੇ ਮੁਨਸ਼ੀ ਤਜਿੰਦਰ ਪਾਲ ਸਿੰਘ ਨੂੰ ਦਿੱਤੀ ਗਈ |