ਬੰਗਾ, 8 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਲਧਾਣਾ ਝਿੱਕਾ ਦੇ ਜੰਮਪਲ ਸ. ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਜਿਨ੍ਹਾਂ ਦਾ ਪਰਿਵਾਰ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਨਾਲ ਜੁੜਿਆ ਹੈ | ਉਨ੍ਹਾਂ ਦੇ ਗ੍ਰਹਿ ਵਿਖੇ ਸਿੱਖ ਪੰਥ ਦੇ ਨਾਮੀ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲਿਆਂ ਨੇ ਮੀਡੀਏ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ-ਸੁਣਨ ਨਾਲ ਇਨਸਾਨ ਦੇ ਚੰਗੇ ਭਾਗ ਜਾਗਦੇ ਹਨ | ਮਨ ਪਾਪ ਦੀ ਭਾਵਨਾ ਤੋਂ ਮੁਕਤ ਹੁੰਦਾ ਹੈ, ਜਿਸ ਨਾਲ ਸਾਡਾ ਜੀਵਨ ਉੱਚ ਪਾਏ ਦਾ ਹੋ ਨਿਬੜਦਾ ਹੈ | ਮਨ ਤੇ ਸਰੀਰ ਦੀ ਤੰਦਰੁਸਤੀ ਦਾ ਗਹਿਣਾ ਪ੍ਰਾਪਤ ਹੁੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਹਰ ਗੁਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਅੰਮਿ੍ਤ ਵੇਲੇ ਉੱਠ ਕੇ ਬਾਣੀ ਪੜ੍ਹੇ ਤੇ ਪ੍ਰਮਾਤਮਾ ਦੇ ਸਿਮਰਨ ਨਾਲ ਵੀ ਮਨ ਨੂੰ ਜੋੜੇ ਤਾਂ ਕਿ ਉਸਦਾ ਮਨੁੱਖਾ ਜੀਵਨ ਸਫਲ ਹੋ ਸਕੇ | ਸਾਨੂੰ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਤਾਂ ਜੋ ਉਸਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਨਿਵਾਸ ਮਿਲ ਸਕੇ | ਇਸ ਮੌਕੇ ਬਲਬੀਰ ਸਿੰਘ ਝਿੱਕਾ ਤੋਂ ਇਲਾਵਾ ਬੀਬੀ ਦਰਸ਼ਨ ਕੌਰ ਝਿੱਕਾ, ਬੀਬੀ ਜਸਵਿੰਦਰ ਕੌਰ ਝਿੱਕਾ, ਬੇਟੀ ਰਵਿੰਦਰ ਕੌਰ ਝਿੱਕਾ, ਸਿਮਰਨਪ੍ਰੀਤ ਕੌਰ ਝਿੱਕਾ ਤੇ ਲੇਖਕ ਬੌਬੀ ਰੱਲ੍ਹ ਲਧਾਣਾ ਉੱਚਾ ਆਦਿ ਹਾਜ਼ਰ ਸਨ |