ਬਲਾਚੌਰ, 8 ਜੂਨ (ਦੀਦਾਰ ਸਿੰਘ ਬਲਾਚੌਰੀਆ)-ਬੀਤੇ ਦਿਨੀਂ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਮੁਜ਼ਾਹਰਾ ਕਰ ਰਹੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ 'ਚ ਬਿਜਲੀ ਦਫ਼ਤਰ ਬਲਾਚੌਰ ਵਿਖੇ ਜੁਆਇੰਟ ਫੌਰਮ ਦੇ ਸੱਦੇ 'ਤੇ ਬਲਾਚੌਰ 1 ਤੇ 2 ਉਪ-ਮੰਡਲਾਂ ਦੇ ਸਮੂਹ ਕਰਮਚਾਰੀਆਂ ਵਲੋਂ ਰੋਸ ਰੈਲੀ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਸੈਣੀ ਪ੍ਰਧਾਨ ਨੰਬਰ-1, ਵਿਨੋਦ ਕੁਮਾਰ ਟਕਾਰਲਾ ਪ੍ਰਧਾਨ ਉਪ-ਮੰਡਲ ਬਲਾਚੌਰ-2, ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਆਰਗੇਨਾਈਜ਼ਰ ਇਕਬਾਲ ਸਿੰਘ ਸਹੋਤਾ, ਅਮਰੀਕ ਸਿੰਘ, ਮੱਖਣ ਸਿੰਘ, ਜਸਵਿੰਦਰਪਾਲ, ਕੁਲਦੀਪ ਕੁਮਾਰ, ਸੰਜੀਵ ਕੁਮਾਰ, ਜਸਵਿੰਦਰ ਬੰਗੜ ਗੜ੍ਹੀ ਆਦਿ ਨੇ ਇਸ ਲਾਠੀਚਾਰਜ ਦੀ ਨਿੰਦਾਂ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਵਰਕਾਮ ਦੇ ਪ੍ਰਬੰਧਕ ਸੰਘਰਸ਼ੀ ਮੁਲਾਜ਼ਮਾਂ ਦੀ ਆਵਾਜ਼ ਨੂੰ ਪੁਲਿਸ ਜਬਰ ਨਾਲ ਦਬਾਉਣ ਦਾ ਕੋਝਾ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਜਥੇਬੰਦੀਆਂ ਆਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨਾਲ ਚਟਾਨ ਵਾਂਗ ਖੜੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 2022 ਦੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਵਿਸਾਰ ਚੁੱਕੀ ਹੈ | ਇਸ ਮੌਕੇ ਉਨ੍ਹਾਂ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਹਾਲੇ ਤੱਕ ਪ੍ਰਵਾਨ ਨਾ ਕਰਨ ਦੀ ਨਿਖੇਧੀ ਕੀਤੀ | ਇਸ ਮੌਕੇ ਸਾਥੀ ਮੁਕੇਸ਼ ਕੁਮਾਰ, ਰਣਜੀਤ ਸਿੰਘ, ਧਰਮਪਾਲ, ਰਾਹੁਲ ਭੁੱਟਾ, ਰੇਸ਼ਮ ਸਿੰਘ, ਸਤਨਾਮ ਸੱਤੂ, ਪਵਨ ਕੁਮਾਰ ਜਾਡਲੀ, ਕਰਨੈਲ ਸਿੰਘ ਆਕਲਿਆਣਾ, ਨਰਿੰਦਰ ਨਾਫਰੀ, ਸਰਬਜੀਤ ਸਿੰਘ ਭੱਲਾ, ਸਰਬਜੀਤ ਸਿੰਘ ਆਕਲਿਆਣਾ ਨੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ |