ਬਹਿਰਾਮ, 8 ਜੂਨ (ਨਛੱਤਰ ਸਿੰਘ ਬਹਿਰਾਮ)-ਦਸਮੇਸ਼ ਸਪੋਰਟਸ ਕਲੱਬ ਜੰਡਿਆਲਾ ਵਲੋਂ ਕਰਵਾਏ ਜਾ ਰਹੇ 6ਵੇਂ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ 10 ਜੂਨ ਨੂੰ ਹੋਵੇਗਾ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਿੰਡ ਪੱਧਰੀ ਕਿ੍ਕਟ ਟੂਰਨਾਮੈਂਟ 'ਚ 32 ਟੀਮਾਂ ਭਾਗ ਲੈਣਗੀਆਂ | ਫਾਈਨਲ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਤੇ ਜਰਸੀਆ ਅਸ਼ੋਕ ਬੈਂਸ ਤੇ ਰਾਕੇਸ਼ ਬੈਂਸ ਯੂ. ਐਸ. ਏ. ਵਲੋਂ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲਜੀਤ ਬੈਂਸ, ਯੁਵਰਾਜ ਬੈਂਸ, ਨਵਜੋਤ ਬੈਂਸ, ਦਲਜੀਤ ਬੈਂਸ, ਹਰਸ਼ ਬੈਂਸ, ਬਲਜੀਤ ਕੂਨਰ, ਨਵਜੋਤ ਖ਼ਾਲਸਾ, ਨਰੇਸ਼ ਕੁਮਾਰ, ਜਸਵਿੰਦਰ ਮਹਿਮੀ ਆਦਿ ਹਾਜ਼ਰ ਸਨ |