ਬਲਾਚੌਰ, 22 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਸਮਾਜ ਸੇਵੀ ਐਡਵੋਕੇਟ ਆਰ. ਪੀ. ਸਿੰਘ, ਅਸ਼ੋਕ ਕੁਮਾਰ ਨਾਨੋਵਾਲ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਲਾਚੌਰ ਲੋਕ ਭਲਾਈ ਵਿਕਾਸ ਮੰਚ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦਘਾਟਨ 93 ਸਾਲਾ ਮਾਤਾ ਅਮਰ ਕੌਰ ਵਲੋਂ ਚੌਧਰੀ ਹਰੀ ਸਿੰਘ ਫਾਰਮ ਹਾਊਸ ਵਿਖੇ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ, ਸਮਾਜ ਸੇਵੀਆਂ, ਸਿੱਖਿਆ ਖ਼ੇਤਰ, ਸਾਬਕਾ ਅਧਿਕਾਰੀਆਂ ਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਪ੍ਰਮੁੱਖ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਮਾਤਾ ਅਮਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸ਼ੋਕ ਕੁਮਾਰ ਨਾਨੋਵਾਲ ਅਤੇ ਐਡਵੋਕੇਟ ਆਰ. ਪੀ. ਸਿੰਘ ਵਲੋਂ ਆਪਣੇ ਖ਼ਰਚੇ ‘ਤੇ ਲੋਕ ਭਲਾਈ ਲਈ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਮੰਚ ਲੋਕ ਸੇਵਾ ਦੇ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰੇਗਾ। ਐਡਵੋਕੇਟ ਆਰ.ਪੀ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਰਕਾਰੀ ਦਫ਼ਤਰਾਂ ਜਾਂ ਰਾਜਨੀਤਿਕ ਨੁਮਾਇੰਦਿਆਂ ਤੱਕ ਆਪਣੀ ਪਹੁੰਚ ਨਾ ਹੋਣ ਕਾਰਨ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ। ਮੰਚ ਦਾ ਮੁੱਖ ਉਦੇਸ਼ ਅਜਿਹੇ ਲੋਕਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣਾ ਹੈ। ਮੰਚ ਦੇ ਮੁਖੀ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਕਿ ਬਲਾਚੌਰ ਇਲਾਕਾ ਸਿੱਖਿਆ, ਖੇਡਾਂ ਅਤੇ ਕਿੱਤਾਮੁਖੀ ਸਹੂਲਤਾਂ ਦੇ ਮਾਮਲੇ ਵਿਚ ਪਛੜਿਆ ਹੋਇਆ ਹੈ। ਇਸ ਲਈ ਮੰਚ ਵਲੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ, ਸਿੱਖਿਆ ਦੇ ਮੌਕੇ ਉਪਲਬਧ ਕਰਵਾਉਣ ਅਤੇ ਸਮਾਜਿਕ ਵਿਕਾਸ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਜੋਗਿੰਦਰ ਸਿੰਘ ਅਟਵਾਲ, ਰਾਮ ਦਾਸ ਟੋਰੋਵਾਲ, ਜਸਪਾਲ ਸਿੰਘ ਜਾਡਲੀ, ਰਾਜ ਕੁਮਾਰ ਇੰਸਪੈਕਟਰ, ਸੁਖਦੇਵ ਸਿੰਘ ਪ੍ਰਿੰਸੀਪਲ, ਰਕੇਸ਼ ਰੌੜੀ ਬੀ.ਪੀ.ਈ.ਓ, ਡਾ. ਬਲਦੇਵ ਸਿੰਘ, ਚੌਧਰੀ ਰਾਮ ਧੰਨ, ਬਹਾਦਰ ਸਿੰਘ ਪੈਲੀ, ਅਸ਼ਵਨੀ ਬੱਗੂਵਾਲ, ਕਾਮਰੇਡ ਪਰਮਿੰਦਰ ਮੇਨਕਾ, ਪਰਮਜੀਤ ਪੰਮਾ ਐਮ.ਸੀ, ਰਣਵੀਰ ਚੇਚੀ, ਸਤਿੰਦਰ ਸਜਾਵਲਪੁਰ, ਇੰਦਰਜੀਤ ਲੁੱਡੀ, ਵਿਜੇ ਪਾਲ ਰਾਣਾ, ਹਜੂਰਾ ਸਿੰਘ ਪੈਲੀ, ਹਰਕੰਵਲ ਸਿੰਘ ਕੌਲਗੜ੍ਹ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਜੋਗਿੰਦਰ ਸਿੰਘ ਅਟਵਾਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਤਨਾਮ ਸਿੰਘ ਸਹੂੰਗੜਾ, ਅਜਮੇਰ ਸਿੰਘ ਭਾਰਾਪੁਰ, ਨਿਰਮੈਲ ਸਿੰਘ ਥਾਂਦੀ, ਹਲਵੀਰ ਸਿੰਘ ਕੌਲਗੜ, ਗੁਰਜਿੰਦਰ ਸਿੰਘ ਦੌਲਤਪੁਰ, ਅਵਤਾਰ ਸਿੰਘ ਨੀਲੇਵਾੜੇ, ਕਮਲ ਬਾਂਠ, ਮਾਸਟਰ ਦਵਿੰਦਰ ਸਿੰਘ ਸੋਢੀ, ਕੁਲਜੀਤ ਸਿੰਘ ਲਾਡੀ ਫਿਰਨੀ ਮਜਾਰਾ, ਸੁੱਚਾ ਸਿੰਘ ਫਿਰਨੀ ਮਜਾਰਾ, ਕੇਵਲ ਕ੍ਰਿਸ਼ਨ ਜੋਗੇਵਾਲ, ਰਵੀਇੰਦਰ ਸਿੰਘ ਭਾਟੀਆ, ਰਣਜੀਤ ਸਿੰਘ ਬਦੇਸ਼ਾ ਡੀ.ਐਸ.ਪੀ, ਵਰਿੰਦਰ ਸਿੰਘ ਡੀ.ਐਸ.ਪੀ ਸੇਵਾਮੁਕਤ, ਰਵੀ ਨਾਨੋਵਾਲ ਸਾਬਕਾ ਸਰਪੰਚ, ਜਸਪਾਲ ਜੱਸੀ ਕਰੀਮਪੁਰ ਚਾਹਵਾਲਾ, ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਹਰਦੀਪ ਸਿੰਘ ਗਹੂੰਣ, ਹਰਦੀਪ ਸੋਹਲ, ਰਣਜੀਤ ਸਿੰਘ ਜੀਤਾ, ਪੱਪੂ ਬਾਂਠ, ਗੁਰਵਿੰਦਰ ਗਿਫਟੀ ਸੰਮਤੀ ਮੈਂਬਰ, ਮਨਜੀਤ ਬੇਦੀ, ਦਲਜੀਤ ਖੁਰਦਾਂ, ਡਾ. ਕੇਵਲ ਚੂਹੜਪੁਰ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ‘ਬਲਾਚੌਰ ਲੋਕ ਭਲਾਈ ਵਿਕਾਸ ਮੰਚ’ ਦੀ ਸਥਾਪਨਾ
ਅਜੀਤ ਡੈਸਕ
23-06-2026