07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਫਾਸ਼ੀ ਹਮਲਿਆਂ ਦੇ ਵਿਰੋਧ ’ਚ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਤੇ ਮੁਜਾਹਰਾ

Ad Position 21
No active advertisement
ਅਜੀਤ ਡੈਸਕ 23-06-2026

ਨਵਾਂਸ਼ਹਿਰ, 22 ਜੂਨ (ਜਸਬੀਰ ਸਿੰਘ ਨੂਰਪੁਰ)-ਫਾਸ਼ੀ ਹਮਲਿਆਂ ਵਿਰੋਧੀ ਫੋਰਮ ਵਲੋਂ ਨਵਾਂਸ਼ਹਿਰ ਵਿਖੇ ਫ਼ਾਸ਼ੀਵਾਦ ਦੇ ਵਿਰੋਧ ਵਿਚ ਰੈਲੀ ਤੇ ਮੁਜਾਹਰਾ ਕੀਤਾ। ਰੈਲੀ ਦੀ ਪ੍ਰਧਾਨਗੀ ਹਰਪਾਲ ਸਿੰਘ ਜਗਤਪੁਰ, ਕਮਲਜੀਤ ਸਨਾਵਾ ਤੇ ਦਸੌਂਦਾ ਸਿੰਘ ਰੁੜਕੀ ਨੇ ਕੀਤੀ। ਰੈਲੀ ਨੂੰ ਸੀ. ਪੀ. ਆਈ. ਐਮ. ਐਲ. ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਆਰ. ਐਮ. ਪੀ. ਆਈ. ਦੇ ਆਗੂ ਕੁਲਦੀਪ ਸਿੰਘ ਦੌੜਕਾ, ਜਸਵੀਰ ਮੋਰੋਂ, ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਨਿਰੰਜਣ ਦਾਸ ਮੇਹਲੀ ਤੇ ਪ੍ਰਭਾਕਰ ਤਿਵਾੜੀ ਨੇ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਜਮਹੂਰੀ ਹੱਕਾਂ ਦੀ ਸਪੇਸ ਘੱਟਦੀ ਜਾ ਰਹੀ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਜਪਾ-ਆਰ. ਐਸ. ਐਸ. ਸਰਕਾਰ ਵਲੋਂ ਦੇਸ਼ ਦੇ ਜਮਹੂਰੀ ਅਤੇ ਫੈਡਰਲ ਢਾਂਚੇ ’ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਬੇਰੁਜ਼ਗਾਰੀ, ਮਹਿੰਗਾਈ ਸਿਖਰਾਂ ਛੂਹ ਰਹੀ ਹੈ। ਮੋਦੀ ਸਰਕਾਰ ਐਸ. ਆਈ. ਆਰ. ਰਾਹੀਂ ਵੱਡੀ ਗਿਣਤੀ ਵਿਚ ਵੋਟਾਂ ਕੱਟਕੇ ਨਾਗਰਿਕਾਂ ਦਾ ਵੋਟ ਪਾਉਣ ਦਾ ਸੰਵਿਧਾਨਕ ਹੱਕ ਖੋਹ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲ ਅਨੁਸਾਰ ਹੱਲ ਕਰਨ, ਪੰਜਾਬ ਦੇ ਹੈੱਡਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਨ, ਦਰਿਆਈ ਪਾਣੀਆਂ ਤੇ ਡੈਮਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਖਤਮ ਕਰਕੇ ਇਨ੍ਹਾਂ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਲਿਆਉਣ, ਡੈਮ ਸੇਫਟੀ ਐਕਟ ਖਤਮ ਕਰਨ, ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਕਰਨ, ਕੇਂਦਰ ਸਰਕਾਰ ਵੱਲੋਂ ਠੋਸੀ ਜਾ ਰਹੀ ਸਿੱਖਿਆ ਨੀਤੀ ਰੱਦ ਕਰਨ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕਰਨ ਤੇ ਸੀ. ਬੀ. ਆਈ. ਦੇ ਰਾਜ ਵਿਚ ਆਉਣ ਲਈ ਰਾਜ ਸਰਕਾਰ ਦੀ ਮਨਜੂਰੀ ਲਾਜ਼ਮੀ ਕਰਨ, ਸਭ ਰਾਜਨੀਤਕ ਬੰਦੀਆਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਯੂ. ਏ. ਪੀ. ਏ., ਕੌਮੀ ਸੁਰੱਖਿਆ ਕਾਨੂੰਨ, ਗੜਬੜ ਗ੍ਰਸਤ ਖੇਤਰ ਕਾਨੂੰਨ, ਜਰੂਰੀ ਸੇਵਾਵਾਂ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ, ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕ ਰਜਿਸਟਰ ਅਤੇ ਜਨ ਸੰਖਿਆ ਰਜਿਸਟਰ ਰੱਦ ਕਰਨ, ਲੇਬਰ ਕੋਡ ਖਤਮ ਕਰਕੇ ਕਿਰਤ ਕਾਨੂੰਨ ਬਹਾਲ ਕਰਨ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ ਰੱਦ ਕਰਨ ਦੀ ਮੰਗ ਕੀਤੀ। ਮੰਚ ਸੰਚਾਲਨ ਅਵਤਾਰ ਸਿੰਘ ਤਾਰੀ ਨੇ ਕੀਤਾ। ਉਪਰੰਤ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਕੂੜੇ ਦੇ ਡੰਪ ਨੂੰ ਹਟਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ‘ਬਲਾਚੌਰ ਲੋਕ ਭਲਾਈ ਵਿਕਾਸ ਮੰਚ’ ਦੀ ਸਥਾਪਨਾ
Ad Position 24
No active advertisement