07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਦੇ ਰਾਜਪਾਲ ਦੇ ਸੰਭਾਵਿਤ ਦੌਰੇ ਦੇ ਮੱਦੇਨਜ਼ਰ ਕੂੜੇ ਦੇ ਡੰਪ ਨੂੰ ਹਟਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 23-06-2026

ਨਵਾਂਸ਼ਹਿਰ, 22 ਜੂਨ (ਜਸਬੀਰ ਸਿੰਘ ਨੂਰਪੁਰ)-ਮੁਕਤੀਨਾਥ ਮਹਾਦੇਵ ਮੰਦਰ ਤੇ ਗੋਕੁਲਧਾਮ ਗਊਸ਼ਾਲਾ ਪੰਡੋਰਾ ਮੁਹੱਲਾ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਮੁਲਾਕਾਤ ਕਰਕੇ ਮੰਦਰ ਨਾਲ ਲੱਗਦੀ ਜ਼ਮੀਨ ’ਤੇ ਪਏ ਕੂੜੇ ਦੇ ਡੰਪ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ। ਵਫ਼ਦ ਵਿਚ ਵਿਵੇਕ ਮਾਰਕੰਡਾ, ਰਾਜ ਕੁਮਾਰ ਸੋਂਧੀ, ਵਿਜੈ ਅੱਬੀ, ਪਰਮੋਦ ਭਾਰਤੀ, ਮਨੋਜ ਲਾਡੀ, ਮੁਕੇਸ਼ ਬਿੱਟੂ, ਵਰਿੰਦਰ ਚੋਪੜਾ ਐਮ. ਸੀ. ਤੇ ਮਾਸਟਰ ਦਵਿੰਦਰ ਐਮ. ਸੀ. ਸ਼ਾਮਿਲ ਸਨ। ਉਨ੍ਹਾਂ ਨੇ ਡੀ. ਸੀ. ਨੂੰ ਦੱਸਿਆ ਕਿ ਮੰਦਰ ਕਮੇਟੀ ਵਲੋਂ ਮੁਕਤੀਨਾਥ ਮਹਾਦੇਵ ਮੰਦਰ ਵਿਚ ਬਾਬਾ ਬਾਲਕ ਨਾਥ, ਖਾਟੂ ਸ਼ਿਆਮ ਅਤੇ ਮਾਂ ਜਵਾਲਾ ਜੀ ਦੇ ਮੰਦਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਧੁਨਿਕ ਤਕਨੀਕ ਨਾਲ ਬਣਾਏ ਜਾ ਰਹੇ ਇਨ੍ਹਾਂ ਮੰਦਰਾਂ ਦਾ ਨਿਰਮਾਣ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਮੰਦਰ ਕਮੇਟੀ ਵਲੋਂ ਪੰਜਾਬ ਦੇ ਰਾਜਪਾਲ ਨੂੰ ਇਸ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਵਿਚ ਨਵੇਂ ਬਣੇ ਮੰਦਰਾਂ ਦੇ ਉਦਘਾਟਨ ਸਮਾਗਮ ਵਿਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਗਈ ਹੈ। ਉਦਘਾਟਨ ਦੇ ਸੰਬੰਧ ਵਿਚ ਇਕ ਵਿਸ਼ਾਲ ਸਮਾਗਮ ਇੰਪਰੂਵਮੈਂਟ ਟਰੱਸਟ ਦੀ ਨਾਲ ਲੱਗਦੀ ਜ਼ਮੀਨ ’ਤੇ ਕਰਵਾਇਆ ਜਾਣਾ ਹੈ, ਜਿਥੇ ਇਸ ਸਮੇਂ ਕੂੜੇ ਦਾ ਵੱਡਾ ਡੰਪ ਪਿਆ ਹੋਇਆ ਹੈ। ਇਸ ਲਈ ਮੰਦਰ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸੰਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਕੇ ਰਾਜਪਾਲ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਹੀ ਇਸ ਕੂੜੇ ਦੇ ਡੰਪ ਨੂੰ ਹਟਵਾਇਆ ਜਾਵੇ। ਗੋਕੁਲਧਾਮ ਗਊਸ਼ਾਲਾ ਦੇ ਪ੍ਰਧਾਨ ਵਿਵੇਕ ਮਾਰਕੰਡਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਮੰਗ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਂਦਿਆਂ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਬੰਗਾ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਖਮਾਚੋਂ ਦੇ ਮੋੜ ’ਤੇ ਬਜਰੀ ਦਾ ਭਰਿਆ ਟਿੱਪਰ ਪਲਟਿਆ ਅਗਲੀ ਖ਼ਬਰ ਫਾਸ਼ੀ ਹਮਲਿਆਂ ਦੇ ਵਿਰੋਧ ’ਚ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਤੇ ਮੁਜਾਹਰਾ
Ad Position 24
No active advertisement