ਰੱਤੇਵਾਲ, 27 ਜੂਨ (ਅਸ਼ੋਕ ਕੁਮਾਰ ਲੀਲ)-ਪੰਜਾਬ ਸਰਕਾਰ ਦੁਆਰਾ ਵੋਟਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ 25 ਜੂਨ ਤੋਂ 24 ਜੁਲਾਈ ਤੱਕ ਦਾ ਸਮਾਂ ਨਿਸ਼ਚਿਤ ਕੀਤਾ, ਜਿਸ ਨੂੰ ਅਮਲ ਵਿਚ ਲਿਆਉਂਦੇ ਹੋਏ ਪਿੰਡ ਰੱਤੇਵਾਲ ਵਿਖੇ ਬੀ. ਐਲ. ਓ. ਅਸ਼ੋਕ ਕੁਮਾਰ, ਬੀ. ਐਲ. ਓ. ਮਹਾਂਵੀਰ ਵਲੋਂ ਤੇ ਰਕੇਸ਼ ਕੁਮਾਰ ਵਲੋਂ ਵੋਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿਸ ਸੰਬੰਧੀ ਅਸ਼ੋਕ ਕੁਮਾਰ ਤੇ ਮਹਾਂਵੀਰ ਨੇ ਦੱਸਿਆ ਕਿ ਉਨ੍ਹਾਂ ਕੋਲ ਡਾ. ਅੰਬੇਡਕਰ ਨਗਰ ਰੱਤੇਵਾਲ, ਗੈਹਲੋ, ਬਰੇਤਾ, ਖਟਾਣਾ ਬਸਤੀ, ਗਊਸ਼ਾਲਾ ਮਹੱਲਾ ਤੇ ਬੀ. ਡੀ. ਓ. ਬਾੜੇ ਵਿਚ ਵੋਟਾਂ ਦੀ ਵੈਰੀਫਿਕੇਸ਼ਨ, ਨਵੀਆਂ ਵੋਟਾਂ ਬਣਾਉਣ ਤੇ ਸੋਧ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਵੋਟਰ ਕੋਲ ਜਨਮ ਸਰਟੀਫਿਕੇਟ, ਪੈਨ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਘਰ-ਘਰ ਜਾ ਕੇ ਹਰ ਵੋਟਰ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਵੋਟਾਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ। ਇਸ ਲਈ ਸਮੂਹ ਨਗਰ ਵਾਸੀਆਂ ਨੂੰ ਪੂਰਨ ਸਹਿਯੋਗ ਦੇਣ ਦੀ ਲੋੜ ਹੈ, ਤਾਂ ਜੋ ਕੋਈ ਵੀ ਵਿਅਕਤੀ ਵੋਟ ਬਣਾਉਣ ਜਾ ਵੋਟ ਦੀ ਸੁਧਾਈ ਕਰਵਾਉਣ ਤੋਂ ਨਾ ਰਹਿ ਜਾਵੇ ਕਿਉਂਕਿ ਵੋਟਾਂ ਦੀ ਸੁਧਾਈ ਕਰਵਾਉਣ ਲਈ ਪਹਿਲਾਂ ਪਬਲਿਕ ਦੀ ਬਹੁਤ ਖੱਜਲ ਖ਼ੁਆਰੀ ਹੁੰਦੀ ਸੀ ਪਰ ਹੁਣ ਸਰਕਾਰ ਵੱਲੋਂ ਆਪ ਸਭ ਨੂੰ ਬਹੁਤ ਵਧੀਆ ਮੌਕਾ ਦਿੱਤਾ ਗਿਆ ਹੈ ਜਿਸ ਵਿਚ ਦਸਤਾਵੇਜਾਂ ਦੇ ਅਧਾਰ ’ਤੇ ਤੁਸੀਂ ਆਪਣੀ ਵੋਟ ਦੀ ਸੋਧ ਕਰਾ ਸਕਦੇ ਹਾਂ ਤੇ ਸਰਕਾਰ ਦੁਆਰਾ ਮਿਲ ਰਹੀਆਂ ਸਕੀਮਾਂ ਦਾ ਫਾਇਦਾ ਲੈ ਸਕਦੇ ਸਕਦੇ ਹਾਂ।