ਸੜੋਆ, 27 ਜੂਨ (ਹਰਮੇਲ ਸਹੂੰਗੜਾ)-ਗ੍ਰਾਮ ਪੰਚਾਇਤ ਸਹੂੰਗੜਾ ਦੇ ਸਰਪੰਚ ਹਰਭਜਨ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪੰਚਾਇਤ ਘਰ ਵਿਖੇ ਆਮ ਇਜਲਾਸ ਕਰਵਾਇਆ। ਜਿਸ ਵਿਚ ਪਿੰਡ ਦੇ ਮੋਹਤਵਰ ਵਿਅਕਤੀ ਤੇ ਨੰਬਰਦਾਰ, ਸਾਬਕਾ ਸਰਪੰਚ ਅਤੇ ਪਿੰਡ ਦੇ ਵਸਨੀਕਾਂ ਨੇ ਇਸ ਇਜਲਾਸ ਵਿਚ ਹਿੱਸਾ ਲਿਆ। ਇਜਲਾਸ ਵਿਚ ਸੈਕਟਰੀ ਰਾਕੇਸ਼ ਕੁਮਾਰ ਨੇ ਪਹੁੰਚ ਕੇ ਪਿੰਡ ਦੇ ਪਤਵੰਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸੈਕਟਰੀ ਨੇ ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਮਿਲਣ ਵਾਲੇ ਸਹੂਲਤਾਂ ਤੇ ਵਿਕਾਸ ਦੇ ਕੰਮਾਂ ਬਾਰੇ ਚਰਚਾ ਕੀਤੀ, ਜਿਵੇਂ ਕਿ ਪਿੰਡਾਂ ਵਿਚ ਸ਼ਮਸ਼ਾਨਘਾਟਾਂ ਨੂੰ ਇਕ ਥਾਂ ‘ਤੇ ਬਣਾਉਣਾ। ਕਿਹਾ ਕਿ ਜਿਹੜੇ ਪਿੰਡ ਸਾਂਝੇ ਸ਼ਮਸ਼ਾਨਘਾਟ ਬਣਾਉਣਗੇ, ਉਨ੍ਹਾਂ ਨੂੰ ਸਰਕਾਰ ਵਲੋਂ 5 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਚਰਚਾ ਵੀ ਕੀਤੀ। ਸਰਪੰਚ ਵਲੋਂ ਦੱਸਿਆ ਗਿਆ ਹੈ ਕਿ ਸਰਕਾਰ ਵਲੋਂ ਆਪਣੇ ਹੀ ਪਿੰਡ ਦੇ ਜੋ ਕਿ ਸਾਧਾਆਣੇ ਜਗ੍ਹਾ ਦੇ ਨਾਲ ਲੱਗਦੇ ਛੱਪੜ ਦੀ ਗਾਰ ਅਤੇ ਸਾਫ-ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਬਾਕੀ ਛੱਪੜ ਹਨ ਸਰਕਾਰ ਵਲੋਂ ਉਨ੍ਹਾਂ ਦੀ ਵੀ ਗਾਰ ਤੇ ਸਾਫ-ਸਫਾਈ ਕਰਵਾਈ ਜਾਵੇਗੀ ਅਤੇ ਹੋਰ ਪਿੰਡ ਦੇ ਵਿਕਾਸ ਕੰਮਾਂ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਪਿੰਡ ਦੇ ਵਿਕਾਸ ਲਈ ਸਾਂਝੀ ਕਮੇਟੀ ਵੀ ਬਣਾਈ ਗਈ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਕੁਲਦੀਪ ਸਿੰਘ ਪੰਚ, ਅਜੀਤ ਪਾਲ ਸਿੰਘ ਖੇਲਾ ਪੰਚ, ਰਛਪਾਲ ਸਿੰਘ ਪੰਚ, ਨਿਰਮਲ ਕੌਰ ਪੰਚ, ਗੁਰਪਾਲ ਕੌਰ ਪੰਚ, ਸੰਤੋਖ ਸਿੰਘ ਖੇਲਾ, ਹਰਨੇਕ ਸਿੰਘ ਖੇਲਾ, ਜੁਝਾਰ ਸਿੰਘ ਖੇਲਾ, ਮੁਖਤਿਆਰ ਸਿੰਘ ਨੰਬਰਦਾਰ, ਬਿੱਕਰ ਸਿੰਘ, ਬਲਵੀਰ ਸਿੰਘ, ‘ਆਪ’ ਆਗੂ ਸਤਨਾਮ ਸਹੂੰਗੜਾ, ਸੁਖਵਿੰਦਰ ਸਿੰਘ ਸੋਹਲ, ਸਤਨਾਮ ਸਿੰਘ ਸੋਹਲ, ਦਿਲਬਾਗ ਸਿੰਘ ਠੇਕੇਦਾਰ, ਲਖਵੀਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਰਾਏ, ਸਤਨਾਮ ਸਿੰਘ ਖੇਲਾ ਤੇ ਹੋਰ ਪਿੰਡ ਦੇ ਮੁਹਤਬਰ ਵਿਅਕਤੀ ਇਸ ਇਜਲਾਸ ਵਿਚ ਹਾਜ਼ਰ ਸਨ।