06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ਪੰਜਾਬ ਬਾਜ਼ੀਗਰ ਸਭਾ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 10-07-2026

ਕਾਠਗੜ੍ਹ, 9 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ ਸਿੰਘ ਚੌਹਾਨ ਦੇ ਸਿਰ ਉਸ ਸਮੇਂ ਇੱਕ ਹੋਰ ਵੱਕਾਰੀ ਤਾਜ ਸਜ ਗਿਆ, ਜਦੋਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਪੰਜਾਬ ਬਾਜ਼ੀਗਰ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪਿੰਡ ਰੈਲਮਾਜਰਾ ਸਮੇਤ ਪੂਰੇ ਹਲਕੇ ਅੰਦਰ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣ ਗਿਆ ਹੈ ਅਤੇ ਵੱਖ-ਵੱਖ ਵਰਗਾਂ ਵੱਲੋਂ ਇਸ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੱਜਣ ਸਿੰਘ ਚੌਹਾਨ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੀ ਚੜ੍ਹਦੀ ਕਲਾ ਤੇ ਲੋਕ ਭਲਾਈ ਦੇ ਕਾਰਜਾਂ ਲਈ ਨਿਰੰਤਰ ਕਾਰਜਸ਼ੀਲ ਹਨ। ਉਹ ਪਿਛਲੇ ਸਮੇਂ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਵੀ ਪੂਰੀ ਦ੍ਰਿੜ੍ਹਤਾ ਨਾਲ ਲੜ ਚੁੱਕੇ ਹਨ। ਚੋਣਾਂ ਦੇ ਦੌਰਾਨ ਤੇ ਉਸ ਤੋਂ ਬਾਅਦ ਵੀ ਉਨ੍ਹਾਂ ਨੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਹਮੇਸ਼ਾ ਆਪਣਾ ਪਰਿਵਾਰ ਮੰਨਿਆ ਤੇ ਲੋਕਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ। ਹਰ ਔਖੇ-ਸੌਖੇ ਵੇਲੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਚੌਹਾਨ ਦੀ ਇਸੇ ਨਿਸ਼ਕਾਮ ਸੇਵਾ ਭਾਵਨਾ, ਦੂਰਅੰਦੇਸ਼ੀ ਤੇ ਬਿਹਤਰੀਨ ਲੀਡਰਸ਼ਿਪ ਦੇ ਗੁਣਾਂ ਨੂੰ ਦੇਖਦੇ ਹੋਏ ਪੰਜਾਬ ਬਾਜ਼ੀਗਰ ਸਭਾ ਵੱਲੋਂ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਬਾਜ਼ੀਗਰ ਸਭਾ ਦੇ ਨਵ-ਨਿਯੁਕਤ ਪ੍ਰਧਾਨ ਗੱਜਣ ਸਿੰਘ ਚੌਹਾਨ ਨੇ ਇਸ ਮੌਕੇ ਸਭਾ ਦੀ ਹਾਈਕਮਾਂਡ, ਸਮੂਹ ਅਹੁਦੇਦਾਰਾਂ ਤੇ ਹਲਕੇ ਦੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੱਜਣ ਸਿੰਘ ਚੌਹਾਨ ਦੇ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਤੇ ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ, ਕਸ਼ਮੀਰ ਸਿੰਘ ਪੱਪੀ, ਸੱਜਣ ਸਿੰਘ, ਦਿਲਬਾਗ ਸਿੰਘ ਰਿੰਕੂ, ਮੱਖਣ ਰਾਮ, ਪਾਲਾ, ਸੱਤਪਾਲ, ਬਲਵੀਰ ਸਿੰਘ, ਰਣਜੀਤ ਸਿੰਘ ਚੇਅਰਮੈਨ, ਸ਼ਿੰਗਾਰਾ ਰਾਮ, ਸੁਰੇਸ਼, ਕ੍ਰਿਸ਼ਨ ਕੁਮਾਰ, ਗਿਆਨ ਚੰਦ, ਜੀਤ ਪ੍ਰਧਾਨ (ਚੱਕ ਫੁੱਲ ਮੱਦੀ), ਪ੍ਰਧਾਨ ਹੁਸ਼ਿਆਰਪੁਰ ਤੋਂ ਛਿੰਦਾ, ਘਨੋਲੀ ਤੋਂ ਬਿੰਟੂ, ਘਨੋਲੀ ਤੋਂ ਬਾਬਾ ਭਗਤ ਰਾਮ, ਸਾਬਕਾ ਸਰਪੰਚ ਜੀਤ ਰਾਮ, ਸਲੀਮ, ਬਾਬਾ ਛਿੰਦਾ ਸੂਰਤਾਪੁਰ ਤੋਂ ਰਿੰਕੂ ਸੂਰਤਾਪੂਰ ਤੋਂ ਰਿੰਕੂ, ਘਨੋਲੀ ਤੋਂ ਰਿੰਕੂ, ਹੈਡੋਂ ਬੇਟ ਤੋਂ ਰੋਹੀ ਰਾਮ ਬਨੂੰੜ ਤੋਂ ਕ੍ਰਿਸ਼ਨ ਬਨੂੜ ਤੋਂ ਸਤਪਾਲ ਬਨੂੰੜ ਤੋਂ ਕੁਲਦੀਪ ਤਲਾਣੀਆਂ ਤੋਂ ਦੇਸ ਰਾਜ ਤੇ ਵਿਖਾਸੀ ਰਾਮ ਸਮੇਤ ਸਮੂਹ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਲੈਂਬਰ ਸਿੰਘ ਪੀ.ਟੀ.ਆਈ. ਨੂੰ ਸੇਵਾ ਮੁਕਤੀ ’ਤੇ ਸ਼ਾਨਦਾਰ ਵਿਦਾਇਗੀ
Ad Position 24
No active advertisement