ਬਲਾਚੌਰ, 9 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਸ਼ਾਖਾ ਨੇ ਸੇਵਾ ਪੰਦਰਵਾੜੇ ਤਹਿਤ ਬੀ.ਏ.ਵੀ ਸਕੂਲ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ 12ਵੀਂ ਜਮਾਤ ਦੀ ਵਿਦਿਆਰਥਣ ਈਸ਼ਾ ਨੇ ਬਹੁਤ ਆਤਮਵਿਸ਼ਵਾਸ ਤੇ ਸ਼ਾਨ ਨਾਲ ਮੰਚ ਦਾ ਸੰਚਾਲਨ ਕੀਤਾ। ਐਨ.ਸੀ.ਸੀ ਕੈਡਿੱਟਾਂ ਗੁਰਲੀਨ, ਕਾਜਲ, ਖੁਸ਼ੀ, ਅਰਸ਼ਪ੍ਰੀਤ, ਸਿਬੂ, ਪ੍ਰਿਯਾਂਸ਼ੂ, ਸਾਨੀਆ ਲੋਚਨ ਤੇ ਮੈਡਮ ਪੁਸ਼ਪਾ ਵਿਆਸ ਨੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਸਮਾਜ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਆਪਣੇ ਵਿਚਾਰ, ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ। ਸਾਰੇ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੂਜਿਆਂ ਵਿੱਚ ਜਾਗਰੂਕਤਾ ਫੈਲਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਨੇ ਨੌਜਵਾਨਾਂ ਨੂੰ ਸਿਗਰਟ, ਨਸ਼ੀਲੇ ਪਦਾਰਥਾਂ ਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਚੰਦਰੇਸ਼ ਸ਼ੌਰੀ ਨੇ ਜਾਗਰੂਕਤਾ ਪ੍ਰੋਗਰਾਮਾਂ ਲਈ ਭਾਰਤ ਵਿਕਾਸ ਪ੍ਰੀਸ਼ਦ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਦੀਸ਼ ਕਪਿਲ, ਕੇ.ਕੇ ਹਰੀਸ਼, ਕੈਪਟਨ ਭਗਤ ਰਾਮ, ਸਰਪੰਚ ਪਰਮਜੀਤ ਸਿੰਘ ਅਤੇ ਲਲਿਤ ਰਾਣਾ, ਮੈਡਮ ਪਿੰਕੀ ਰਾਣੀ ਸਮੇਤ ਹਾਜ਼ਰ ਸਨ।
ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਅਜੀਤ ਡੈਸਕ
10-07-2026