02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬਲਾਚੌਰ ਦੇ ਬੇਟ ਇਲਾਕੇ ’ਚ ਰੇਤ ਮਾਫੀਆ ਤਾਰਿਆਂ ਦੀ ਲੋਅ ਹੇਠ ਧੜੱਲੇ ਨਾਲ ਕਰ ਰਿਹਾ ਨਾਜਾਇਜ਼ ਮਾਈਨਿੰਗ

Ad Position 21
No active advertisement
ਅਜੀਤ ਡੈਸਕ 12-07-2026
ਬਲਾਚੌਰ, 11 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਤਹਿਸੀਲ ਵਿੱਚ ਹਾਲੇ ਵੀ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਮ ਨਹੀ ਲੈ ਰਹੀ ਹੈ, ਰੇਤ ਮਾਫੀਆ ਦੇ ਭਾਰੀ ਭਰਕਮ ਟਿੱਪਰਾਂ ਦੇ ਲੋਡ ਨਾਲ ਜਿੱਥੇ ਪੇਂਡੂ ਸੰਪਰਕ ਸੜਕਾਂ ਦੀ ਹਾਲਤ ਬਦਤਰ ਬਣਦੀ ਜਾ ਰਹੀ ਹੈ, ਉੱਥੇ ਤੇਜ਼ ਰਫਤਾਰੀ ਟਿੱਪਰਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਦਰਿਆ ਸਤਲੁਜ ਵਿੱਚੋਂ ਨਿਕਲ ਰਹੀ ਨਾਜਾਇਜ਼ ਰੇਤ ਕਾਰਨ ਕੰਮਜ਼ੋਰ ਹੋ ਰਹੇ ਬੰਨ੍ਹ ਇਲਾਕੇ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਇਹ ਖੁਲਾਸਾ ਪੱਤਰਕਾਰਾਂ ਨੂੰ ਜਾਰੀ ਪ੍ਰੈਸ ਨੋਟ ਰਾਹੀਂ ਜਸਵੰਤ ਸਿੰਘ ਵਰਿਆਮ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਸ਼ਹੀਦ ਭਗਤ ਸਿੰਘ ਨਗਰ ਨੇ ਕੀਤਾ। ਜਸਵੰਤ ਸਿੰਘ ਵਰਿਆਮ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਬਹੱਦ ਰਕਬਾ ਪਿੰਡ ਔਲੀਆਪੁਰ/ਧੈਂਗੜਪੁਰ ਨੂੰ ਮਾਈਨਿੰਗ ਮਾਫੀਆਂ ਨੇ ਨਿਸ਼ਾਨਾ ਬਣਾਇਆ ਹੋਇਆ ਹੈ ਜਿਹੜੇ ਕਿ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਬਿਨਾ ਕਿਸੇ ਡਰ ਭੈਅ ਤੋਂ ਧੜੱਲੇ ਨਾਲ ਨਾਜਾਇਜ਼ ਰੇਤ ਦੀ ਮਾਈਨਿੰਗ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਨਵੀਆਂ ਬਣੀਆਂ ਪੇਂਡੂ ਲਿੰਕ ਸੜਕਾਂ ਉਪਰ ਚੱਲਣ ਵਾਲੇ ਇਨ੍ਹਾਂ ਦੇ ਟਿੱਪਰ ਸੜਕਾਂ ਦੇ ਵੀ ਦੁਸ਼ਮਣ ਬਣੇ ਹਨ ਜਿਨ੍ਹਾਂ ਵਲੋਂ ਇਲਾਕੇ ਦੇ ਪਿੰਡਾ ਦੀਆਂ ਲਿੰਕ ਸੜਕਾਂ ਵੀ ਭੰਨ ਤੋੜ ਦਿੱਤੀਆਂ ਹਨ। ਇਸ ਨਜਾਇਜ਼ ਮਾਈਨਿੰਗ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਪਿਛਲੀਆਂ ਬਰਸਾਤਾਂ ਵਿੱਚ ਪਿੰਡ ਧੈਂਗੜਪੁਰ ਕੋਲ ਦਰਿਆ ਸਤਲੁਜ ਨੇ ਲਾਈ ਢਾਹ ਦੇ ਪਾੜ ਕਾਰਨ ਹੜ੍ਹ ਵਰਗੇ ਹਾਲਤ ਪੈਦਾ ਹੋ ਗਏ ਸਨ ਅਤੇ ਇਲਾਕੇ ਦੇ ਲੋਕਾਂ ਦੀ ਜੱਦੋ ਜਹਿਦ ਨਾਲ ਵੱਡੀ ਅਣਸੁਖਾਵੀ ਘਟਨਾ ਤੋਂ ਬਚਾਅ ਹੋਇਆ ਸੀ ਮਗਰ ਹੁਣ ਮੁੜ ਤੋਂ ਰੇਤ ਦੇ ਭਰੇ ਟਿੱਪਰਾਂ ਨੇ ਦਰਿਆ ਦੇ ਬੰਨ੍ਹ ਨੂੰ ਕਾਫੀ ਕੰਮਜ਼ੋਰ ਕਰ ਦਿੱਤਾ ਹੈ ਅਤੇ ਆਉਣ ਵਾਲੀਆਂ ਬਰਸਾਤਾਂ ਵਿੱਚ ਫਿਰ ਦੋ ਹੜ੍ਹ ਸੰਭਾਵਿਤ ਖ਼ਤਰੇ ਵਿੱਚ ਪਾ ਦਿੱਤਾ ਹੈ। ਜੇਕਰ ਸਮ੍ਹਾਂ ਰਹਿੰਦਿਆਂ ਪ੍ਰਸ਼ਾਸਨ ਨਾ ਜਾਗਿਆ ਤਾਂ ਪਿੰਡ ਧੈਂਗੜਪੁਰ, ਔਲੀਆਪੁਰ, ਬੁਰਜ, ਖੇਮੋਵਾਲ, ਖੋਜਾਬੇਟ, ਸੈਦਗਾਮਾ, ਮਲਕਪੁਰ, ਚੱਕ ਇਲਾਹੀਬਖਸ਼, ਤਾਜੋਵਾਲ, ਟੱਪਰੀਆਂ ਵਗੈਰਾ ਕ੍ਰੀਬ ਦਸ ਪਿੰਡ ਅਤੇ ਵਾਹੀਯੋਗ ਜ਼ਮੀਨ ਵਿੱਚ ਹੜ੍ਹ ਦਾ ਪਾਣੀ ਤਬਾਹੀ ਮਚਾਵੇਗਾ। ਇਹ ਰੇਤੇ ਦੇ ਵਪਾਰੀ ਦਿਨ ਵੇਲੇ ਦਸ-ਦਸ ਟਿੱਪਰ ਕਰਕੇ ਕੰਗਣਾ ਬੇਟ ਰਾਹੀਂ ਰੇਤਾ ਚੁੱਕਣ ਵਾਲੀ ਜਗ੍ਹਾਂ ’ਤੇ ਚਲੇ ਜਾਂਦੇ ਹਨ ਫਿਰ ਰਾਤ ਸਮੇਂ ਉਕਤ ਟਿੱਪਰ ਜਿਨ੍ਹਾਂ ਦੀ ਗਿਣਤੀ ਕਰੀਬ 200 ਲਾਗੇ ਹੈ ਰੇਤ ਨਾਲ ਭਰ ਕੇ ਲਾਈਨ ਵਿੱਚ ਜਦ ਵਾਪਿਸ ਆਉਂਦੇ ਹਨ ਤਾਂ ਇਉ ਜਾਪਦਾ ਹੈ ਜਿਵੇ ਕਿਸੇ ਫੌਜ ਦੀ ਯੂਨੀਟ ਦਾ ਕਾਫਲਾ ਜਾਂਦਾ ਹੋਵੇ। ਸਤਲੁਜ ਦਰਿਆ ਤੋਂ ਕੱਢੀ ਰੇਤ ਨਾਲ ਲੋਡ ਟਿੱਪਰ ਪਿੰਡ ਬੰਗਾ ਬੇਟ, ਪਿੰਡ ਕੰਗਣਾਂ ਬੇਟ ਰਾਹੀਂ ਹੁੰਦੇ ਹੋਏ ਬਲਾਚੌਰ, ਨਵਾਂਸ਼ਹਿਰ, ਰੋਪੜ ਇੱਥੋ ਤੱਕ ਚੰਡੀਗੜ੍ਹ ਤੱਕ ਪਹੁੰਚ ਕਰਦੇ ਹਨ, ਕਈ ਟਿੱਪਰ ਵਾਇਆ ਫਿਲੌਰ ਲੁਧਿਆਣਾ ਤੱਕ ਪਹੁੰਚ ਕਰਦੇ ਹਨ। ਇਸ ਅਣਚਾਹੀ ਟ੍ਰੈਫਿਕ ਕਾਰਨ ਬਲਾਚੌਰ ਤੋਂ ਪਿੰਡ ਕੰਗਣਾ ਬੇਟ ਤੱਕ ਜਾਂਦੀ ਸੜਕ ਕਈ ਜਗ੍ਹਾਂ ਤੋਂ ਟੁੱਟ ਚੁੱਕੀ ਹੈ। ਬਲਾਚੌਰ ਤੋਂ ਵਾਇਆ ਕੰਗਣਾਂ ਬੇਟ ਜਾਂਦੀ ਸੜਕ ਉਤੇ ਰਾਤ 8 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਦਹਿਸ਼ਤ ਦਾ ਮਾਹੌਲ ਹੁੰਦਾ ਹੈ। ਉਹਨਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਗਣ ਅਤੇ ਇਨ੍ਹਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਕੇ ਇਲਾਕੇ ਦੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਏ ਜਾਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੁਵਿਧਾ ਸੈਂਟਰਾਂ ’ਚ ਲੋਕਾਂ ਦੀ ਖੱਜਲ-ਖੁਆਰੀ ਜਾਰੀ, ਲੋਕਾਂ ਨਾਲ ਨੱਕੋ-ਨੱਕ ਭਰੇ ਸੈਂਟਰ ਸਰਕਾਰ ਦੇ ਪ੍ਰਬੰਧਾਂ ਦੀ ਖੋਲ੍ਹ... ਅਗਲੀ ਖ਼ਬਰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਤੇ ਨਾਅਰੇ ਲਿਖਣ ਦਾ ਦਾਅਵਾ, ਸੁਰੱਖਿਆ ਏਜੰਸੀਆਂ ਸੁਚੇਤ
Ad Position 24
No active advertisement