02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੁਵਿਧਾ ਸੈਂਟਰਾਂ ’ਚ ਲੋਕਾਂ ਦੀ ਖੱਜਲ-ਖੁਆਰੀ ਜਾਰੀ, ਲੋਕਾਂ ਨਾਲ ਨੱਕੋ-ਨੱਕ ਭਰੇ ਸੈਂਟਰ ਸਰਕਾਰ ਦੇ ਪ੍ਰਬੰਧਾਂ ਦੀ ਖੋਲ੍ਹ ਰਹੇ ਹਨ ਪੋਲ

Ad Position 21
No active advertisement
ਅਜੀਤ ਡੈਸਕ 12-07-2026
ਨਵਾਂਸ਼ਹਿਰ, 11 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸੁਵਿਧਾ ਸੈਂਟਰਾਂ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਲਗਾਏ ਗਏ ਹਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਹੈ ਕਿ ਆਪਣੇ ਕੰਮ ਕਰਵਾਉਣ ਲਈ ਕਿਸੇ ਨੂੰ ਵੀ ਸੁਵਿਧਾ ਸੈਂਟਰਾਂ ਵਿੱਚ ਆਉਣ ਦੀ ਲੋੜ ਨਹੀਂ ਹੈ। ਜਦ ਕਿ ਅਸਲੀਅਤ ਵਿੱਚ ਆਪਣੇ ਕੰਮ ਕਰਵਾਉਣ ਵਾਲੇ ਲੋਕਾਂ ਨਾਲ ਨੱਕੋ ਨੱਕ ਭਰੇ ਸੁਵਿਧਾ ਸੈਂਟਰ ਆਮ ਹੀ ਵੇਖੇ ਜਾ ਸਕਦੇ ਹਨ। ਨਵਾਂਸ਼ਹਿਰ ਵਿਖੇ ਸੁਵਿਧਾ ਸੈਂਟਰ ਅੰਦਰ ਆਪਣੇ ਕੰਮ ਕਰਵਾਉਣ ਆਏ ਸੀਨੀਅਰ ਭਾਜਪਾ ਆਗੂ ਪ੍ਰਵੀਨ ਪੁਰੀ, ਰਿੱਕੀ ਰਾਣਾ ਅਤੇ ਹੋਰ ਬਹੁ ਗਿਣਤੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਆਪਣੇ ਕੰਮ ਸਬੰਧੀ ਪਹਿਲਾਂ ਟੋਕਨ ਲੈਣ ਲਈ ਲੰਬੀ ਲਾਈਨ ਵਿੱਚ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਫਿਰ ਬੂਥ ਨੰਬਰ ’ਤੇ ਜਾ ਕੇ ਵੀ ਵੱਡੀ ਜੱਦੋ ਜਹਿਦ ਉਪਰੰਤ ਨੰਬਰ ਆਉਂਦਾ ਹੈ। ਇੰਨਾ ਕੁੱਝ ਕਰਨ ਦੇ ਬਾਵਜੂਦ ਵੀ ਕਈ ਵਾਰ ਕਿਸੇ ਨਾ ਕਿਸੇ ਕਾਗਜ਼ ਦੀ ਕਮੀ ਦਿਖਾ ਕੇ ਦੂਸਰੇ ਦਿਨ ਆਉਣ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਘਰ-ਘਰ ਬੈਠਿਆਂ ਨੂੰ ਸੁਵਿਧਾ ਦੇਣ ਦੀਆਂ ਗੱਲਾਂ ਕਰ ਰਹੀ ਹੈ। ਦੂਜੇ ਪਾਸੇ ਸੁਵਿਧਾ ਸੈਂਟਰਾਂ ਵਿੱਚ ਜਾ ਕੇ ਖੱਜਲ ਖੁਆਰ ਹੋਣ ਉਪਰੰਤ ਵੀ ਕੰਮ ਨਹੀਂ ਹੋ ਰਹੇ। ਇਸ ਮੌਕੇ ਆਪਣੇ ਕੰਮ ਸਬੰਧੀ ਆਏ ਹੋਏ ਪ੍ਰੋ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਇਸ਼ਤਿਹਾਰ ਬਾਜ਼ੀ ਅਨੁਸਾਰ ਤਾਂ ਜਾਪਦਾ ਹੈ ਕਿ ਪੰਜਾਬ ’ਚ ਜਿਵੇਂ ਇਨਕਲਾਬ ਆ ਗਿਆ ਹੋਵੇ ਪਰ ਅਮਲੀ ਤੌਰ ਬਿਲਕੁਲ ਉਲਟ ਇਨਕਲਾਬ ਦੀ ਝਲਕ ਮਿਲਦੀ ਹੈ। ਸੁਵਿਧਾ ਸੈਂਟਰ ਵਿਖੇ ਆਪਣਾ ਕੰਮ ਕਰ ਕਰਵਾਉਣ ਹਿੱਤ ਆਏ ਪ੍ਰੋ. ਇਕਬਾਲ ਸਿੰਘ ਚੀਮਾ ਨੇ ਦੱਸਿਆ ਕਿ ਉਹ ਆਪਣਾ ਸੀਨੀਅਰ ਸਿਟੀਜ਼ਨ ਹੋਣ ਦੇ ਕੰਮ ਸਬੰਧੀ ਗਏ ਹੋਏ ਸਨ। ਉਨ੍ਹਾਂ ਦਾ 165ਵਾਂ ਨੰਬਰ ਸੀ। ਉਹਨਾਂ ਨੂੰ ਲਗਪਗ ਤਿੰਨ ਘੰਟਿਆਂ ਪਿੱਛੋਂ ਡਿਸਪਲੇਅ ਬੋਰਡ ’ਤੇ 165 ਨੰਬਰ ਦਿਖਾਈ ਦਿੱਤਾ/ਅਵਾਜ਼ ਪੈਂਦੀ ਹੈ। ਉਹ ਦੂਰ ਬਾਥਰੂਮ ਕੋਲ, ਜਿਥੇ ਉਹਨਾਂ ਨੂੰ ਬੈਠਣ ਲਈ ਥਾਂ ਮਿਲੀ ਸੀ, ਬੈਠੇ ਹੋਏ ਸਨ। ਜਦੋਂ ਤੱਕ ਉਹ ਸੀਨੀਅਰ ਸਿਟੀਜ਼ਨ ਤੁਰ ਕੇ ਉੱਥੇ ਪੁੱਜਦੇ ਹਨ, ਡਿਸਪਲੇਅ ਬੋਰਡ ’ਤੇ 166 ਨੰਬਰ ਨੂੰ ਬੁਲਾ ਲਿਆ ਗਿਆ ਸੀ। ਸ਼ਹਿਰ ਦੀ ਜਾਣੀ ਪਹਿਚਾਣੀ ਅਤੇ ਸ਼ਹਿਰ ਦੇ ਨਾਮੀ ਕਾਲਜ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਪ੍ਰੋ. ਚੀਮਾ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਜੱਦੋਜਹਿਦ ਉਪਰੰਤ ਸੁਣਿਆ ਗਿਆ। ਉਹਨਾਂ ਅਨੁਸਾਰ ਸੁਵਿਧਾ ਸੈਂਟਰ ਵਿੱਚ ਸਟਾਫ਼ ਦੀ ਘਾਟ ਅਤੇ ਕੰਮ ਕਰ ਰਹੇ ਬੱਚਿਆਂ ’ਤੇ ਕੰਮ ਦਾ ਬੋਝ ਦੇਖ ਕੇ ਉਹਨਾਂ ’ਤੇ ਤਰਸ ਵੀ ਆਉਂਦਾ ਹੈ। ਲੋਕਾਂ ਦੀ ਹੁੰਦੀ ਖੱਜਲ ਖੁਆਰੀ ਦੇਖ ਕੇ ਸਰਕਾਰੀ ਤੰਤਰ ’ਤੇ ਗੁੱਸਾ ਵੀ ਆਉਂਦਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੋਕੀਆਂ ਬਿਆਨਬਾਜ਼ੀਆਂ ਛੱਡ ਕੇ ਅਸਲੀਅਤ ਵਿੱਚ ਲੋਕਾਂ ਦੇ ਕੰਮ ਕਾਜ ਕਰਵਾਉਣ ਦੀ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪਠਲਾਵਾ ਸੰਸਥਾ ਦੀ ਮੀਟਿੰਗ ’ਚ ਅਨੇਕਾਂ ਸੇਵਾ ਕਾਰਜਾਂ ਨੂੰ ਅਮਲ ’ਚ ਲਿਆਉਣ ਦਾ ਅਹਿਦ ਅਗਲੀ ਖ਼ਬਰ ਬਲਾਚੌਰ ਦੇ ਬੇਟ ਇਲਾਕੇ ’ਚ ਰੇਤ ਮਾਫੀਆ ਤਾਰਿਆਂ ਦੀ ਲੋਅ ਹੇਠ ਧੜੱਲੇ ਨਾਲ ਕਰ ਰਿਹਾ ਨਾਜਾਇਜ਼ ਮਾਈਨਿੰਗ
Ad Position 24
No active advertisement