02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਠਲਾਵਾ ਸੰਸਥਾ ਦੀ ਮੀਟਿੰਗ ’ਚ ਅਨੇਕਾਂ ਸੇਵਾ ਕਾਰਜਾਂ ਨੂੰ ਅਮਲ ’ਚ ਲਿਆਉਣ ਦਾ ਅਹਿਦ

Ad Position 21
No active advertisement
ਅਜੀਤ ਡੈਸਕ 12-07-2026
ਬੰਗਾ, 11 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਸਮਾਜ ਸੇਵੀ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਮੀਟਿੰਗ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਵਾਰੀਆ ਪਰਿਵਾਰ ਦੇ ਗ੍ਰਹਿ ਪਿੰਡ ਪਠਲਾਵਾ ਵਿਖੇ ਹੋਈ। ਜਿਸ ਵਿੱਚ ਸੰਸਥਾ ਦੇ ਪੁਰਸ਼ ਅਤੇ ਮਹਿਲਾ ਦੋਵੇਂ ਵਿੰਗਾਂ ਦੇ ਲਗਪਗ ਸਾਰੇ ਅਹੁਦੇਦਾਰ ਅਤੇ ਮੈਂਬਰਾਨ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਵਾਰੀਆ, ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਮੁਖੀ ਧਾਰਮਿਕ ਵਿੰਗ, ਜਨਰਲ ਸਕੱਤਰ ਮਾ: ਤਰਲੋਚਨ ਸਿੰਘ ਪਠਲਾਵਾ, ਉਪ ਚੇਅਰਮੈਨ ਸੰਦੀਪ ਕੁਮਾਰ ਗੌੜ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਅਤੇ ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਨੇ ਕਿਹਾ ਕਿ ਪੇਂਡੂ ਲੜਕੀਆਂ ਅਤੇ ਔਰਤਾਂ ਲਈ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰਾਂ ਦੀ ਸਹੂਲਤ ਨੂੰ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਂਗ ਜਾਰੀ ਰੱਖਿਆ ਜਾਵੇਗਾ। ਗਾਜਰ ਬੂਟੀ ਵਰਗੇ ਜ਼ਹਿਰੀਲੇ ਤੇ ਅਲਰਜਕ ਬੂਟਿਆਂ ਦੇ ਖਾਤਮੇ ਲਈ ਇਕ ਸਾਂਝਾ ਅਭਿਆਨ ਵਿੱਢਿਆ ਜਾਵੇਗਾ। ਸੰਸਥਾ ਦੇ ਯੂਨੀਕ ਪ੍ਰੋਜੈਕਟ ਸਾਂਝੀਆਂ ਛਾਵਾਂ ਤਹਿਤ ਫੈਸਲਾ ਲਿਆ ਗਿਆ ਕਿ ਇਸ ਵਾਰ ਵੀ ਫਲਦਾਰ ਬੂਟੇ ਪਿੰਡ ਪਠਲਾਵਾ, ਸੂਰਾਪੁਰ, ਐਮਾਂ ਜੱਟਾਂ ਤੇ ਪੋਸੀ ਦੀਆਂ ਮੋਟਰਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ ਕੁਝ ਪਿੰਡਾਂ ਵਿਚ ਹਾਈਬ੍ਰਿਡ ਫਲਦਾਰ ਅਤੇ ਛਾਂਦਾਰ ਬੂਟੇ ਜਨਤਕ ਤੌਰ ’ਤੇ ਵੰਡੇ ਵੀ ਜਾਣਗੇ। ਸਤੀਸ਼ ਕੁਮਾਰ ਐਮਾਂ ਜੱਟਾਂ ਵਲੋਂ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੇ ਲਗਪਗ ਪੌਣਾਂ ਕਿਲੋਮੀਟਰ ਰਾਸਤੇ ’ਤੇ ਬੂਟੇ ਲਗਾਉਣ ਦੀ ਗੱਲ ਕੀਤੀ ਤਾਂ ਸੰਸਥਾ ਵਲੋਂ ਇਹ ਵੀ ਫੈਸਲਾ ਲਿਆ ਕਿ ਇਸ ਕਾਰਜ ਨੂੰ ਵੀ ਕੁਝ ਦਿਨਾਂ ਬਾਅਦ ਅਮਲ ਵਿੱਚ ਲਿਆਂਦਾ ਜਾਵੇਗਾ। ਪਿੰਡ ਪਠਲਾਵਾ ਵਿਖੇ ਸਥਾਪਿਤ ਕੀਤੇ ਵਿਰਾਸਤੀ ਜੰਗਲ ਦੇ ਵਿਸਥਾਰ ਲਈ ਵੀ ਕੰਮ ਕੀਤਾ ਜਾਵੇਗਾ। ਪਠਲਾਵਾ ਤੋਂ ਸਰਕਾਰੀ ਹਾਈ ਸਕੂਲ ਪਠਲਾਵਾ- ਮੋਰਾਂਵਾਲੀ ਰੋਡ ਦੀ ਦਿੱਖ ਨੂੰ ਸੁੰਦਰ ਤੇ ਸਜਾਵਟੀ ਬਨਾਉਣ ਲਈ ਵੀ ਢੁੱਕਵੇਂ ਸਜਾਵਟੀ ਛਾਂਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ। ਬਰਸਾਤ ਦੇ ਮੌਸਮ ਵਿਚ ਸੜਕਾਂ ’ਤੇ ਅਕਸਰ ਪਾਣੀ ਦੇ ਖੜ੍ਹਨ ਨਾਲ ਸੜਕਾਂ ਦੇ ਟੁੱਟਣ ਦਾ ਖ਼ਤਰਾ ਜਲਦੀ ਬਣ ਜਾਂਦਾ ਹੈ ਤਾਂ ਸੰਸਥਾ ਵਲੋਂ ਇਹ ਵੀ ਅਹਿਦ ਲਿਆ ਗਿਆ ਕਿ ਖੜ੍ਹੇ ਪਾਣੀ ਦੀ ਨਿਕਾਸੀ ਲਈ ਵੀ ਯਤਨ ਕੀਤੇ ਜਾਣਗੇ। ਬਰਸਾਤ ਦੇ ਮੌਸਮ ਵਿਚ ਪੇਟ ਦੀਆਂ ਬਿਮਾਰੀਆਂ ਅਤੇ ਡੇਂਗੂ ਵਰਗੇ ਖਤਰਿਆਂ ਤੋਂ ਆਮ ਜਨਤਾ ਨੂੰ ਸੁਚੇਤ ਕਰਨ ਲਈ ਵੀ ਪ੍ਰਚਾਰ ਕਰਨ ਦਾ ਸਹਾਰਾ ਲਿਆ ਜਾਵੇਗਾ। ਸਤਲੁਜ ਫਿਲਮ ਵਰਗੇ ਕਰੰਟ ਮੁੱਦੇ ’ਤੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਨੂੰ ਇਸ ਫਿਲਮ ਉਪਰ ਲਗਾਈ ਪਾਬੰਦੀ ਨੂੰ ਤੁਰੰਤ ਵਾਪਸ ਲੈਣ ਚਾਹੀਦਾ ਹੈ। ਸੰਸਥਾ ਦੇ ਚੀਫ ਸ. ਵਾਰੀਆ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਯੁਨੀਕ ਹੋਮ ਜਲੰਧਰ, ਅਤੇ ਸਭ ਦਾ ਭਲਾ ਚੈਰੀਟੇਬਲ ਹਸਪਤਾਲ ਸ਼ਿਕਾਰ ਮਾਛੀਆ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨਾਲ ਮਿਲ ਕੇ ਵੱਧ ਤੋਂ ਵੱਧ ਸਮਾਜ ਸੇਵੀ ਕਾਰਵਾਈਆਂ ਨੂੰ ਅਮਲ ਵਿੱਚ ਰੱਖਣ ਲਈ ਤਾਲਮੇਲ ਨੂੰ ਹੋਰ ਸੁਚਾਰੂ ਤੇ ਗਤੀਸ਼ੀਲ ਬਣਾਇਆ ਜਾਵੇਗਾ। ਉਹਨਾਂ ਕਿਹਾ ਪਿੰਡ ਪਠਲਾਵਾ ਵਿੱਚ ਵੀ ਲੜਕੀਆਂ ਦੀ ਮੰਗ ਤੇ ਜਲਦੀ ਸਿਲਾਈ ਸੈਂਟਰ ਖੋਲ੍ਹਿਆ ਜਾਵੇਗਾ। ਇਸ ਮੌਕੇ ’ਤੇ ਸੰਸਥਾ ਦੇ ਬੁਲਾਰਿਆਂ ਜਿਨ੍ਹਾਂ ਵਿੱਚ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ, ਲੈਕਚਰਾਰ ਤਰਸੇਮ ਪਠਲਾਵਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਡਾਕਟਰ ਸੰਜੀਵ ਕੁਮਾਰ ਐਮਾਂ ਜੱਟਾਂ, ਸੰਦੀਪ ਕੁਮਾਰ ਗੌੜ, ਪ੍ਰਮਜੀਤ ਸਿੰਘ ਸੂਰਾਪੁਰ ਨੇ ਬੁਹਤ ਹੀ ਮਹੱਤਵਪੂਰਨ ਸਮਾਜ ਸੇਵੀ ਕਾਰਜਾਂ ਨੂੰ ਸੰਸਥਾ ਦੀ ਕਾਰਜਪ੍ਰਣਾਲੀ ਦਾ ਹਿੱਸਾ ਬਨਾਉਣ ਲਈ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਬਤੌਰ ਮੰਚ ਸੰਚਾਲਕ ਮਾ: ਤਰਲੋਚਨ ਸਿੰਘ ਪਠਲਾਵਾ ਵਲੋਂ ਸਾਰਥਕ ਭੂਮਿਕਾ ਨਿਭਾਈ ਗਈ। ਇਸ ਮੌਕੇ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਉਪ ਚੇਅਰਮੈਨ ਸੇਵਾ ਸਿੰਘ ਪਠਲਾਵਾ, ਅਮਰਜੀਤ ਸਿੰਘ ਸੂਰਾਪੁਰ, ਪ੍ਰੋ. ਚਰਨਜੀਤ ਸਿੰਘ ਪੋਸੀ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰੈੱਸ ਸਕੱਤਰ ਮਾ. ਸੁਰਿੰਦਰ ਸਿੰਘ ਕਰਮ, ਜੀ ਚੰਨੀ ਪਠਲਾਵਾ, ਸੰਦੀਪ ਕੁਮਾਰ ਗੌੜ, ਸਵਰਨ ਸਿੰਘ ਸੂਰਾਪੁਰ ਯੂ. ਏ. ਈ , ਡਾ. ਸੰਜੀਵ ਕੁਮਾਰ ਐਮਾਂ ਜੱਟਾਂ, ਰਜਿੰਦਰ ਸਿੰਘ ਜਿੰਦਾ, ਰਣਜੀਤ ਸਿੰਘ ਰਾਜੂ, ਅਜੀਤ ਸਿੰਘ, ਪ੍ਰਭਜੋਤ ਸਿੰਘ ਪਠਲਾਵਾ, ਦੀਪ ਚੰਦ ਬਰੇਲੀ, ਬਲਵਿੰਦਰ ਸਿੰਘ ਪਠਲਾਵਾ, ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਸੀਨੀਅਰ ਉਪ ਚੇਅਰਪਰਸਨ ਜਸਵੀਰ ਕੌਰ ਵਾਰੀਆ, ਲਖਵਿੰਦਰ ਕੌਰ, ਸਰਬਜੀਤ ਕੌਰ ਪਠਲਾਵਾ, ਬਲਵਿੰਦਰ ਕੌਰ ਮਹਿਮਾਨ ਮੈਂਬਰ ਵਜੋਂ ਬੀਬਾ ਪ੍ਰਤੀਤ ਕੌਰ ਵਾਰੀਆ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਮੁਆਫ਼ੀ ਦੇਣਾ ਨਿਆਂ ਦਾ ਗਲਾ ਘੁੱਟਣ ਦੇ ਬਰਾਬਰ: ਹਰਨੇਕ ਸਿੰਘ ਬੜਵਾ ਅਗਲੀ ਖ਼ਬਰ ਸੁਵਿਧਾ ਸੈਂਟਰਾਂ ’ਚ ਲੋਕਾਂ ਦੀ ਖੱਜਲ-ਖੁਆਰੀ ਜਾਰੀ, ਲੋਕਾਂ ਨਾਲ ਨੱਕੋ-ਨੱਕ ਭਰੇ ਸੈਂਟਰ ਸਰਕਾਰ ਦੇ ਪ੍ਰਬੰਧਾਂ ਦੀ ਖੋਲ੍ਹ...
Ad Position 24
No active advertisement