ਬਲਾਚੌਰ, 11 ਜੁਲਾਈ (ਨਰੇਸ਼ ਧੌਲ) - ਪਿੰਡ ਭੱਦੀ ਦੇ ਪ੍ਰਾਚੀਨ ਬਾਬਾ ਕੈਂਥਲ ਮੰਦਰ ਦੇ ਨਵੀਨੀਕਰਨ ਤੇ ਪ੍ਰਬੰਧ ਨੂੰ ਲੈ ਕੇ ਲਗਪਗ 15 ਪਿੰਡਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਕੈਂਥਲ ਮੰਦਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਕੈਂਥਲ ਮੰਦਰ ਦੇ ਰਸਤੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਪ੍ਰਧਾਨ ਬਾਲੂ ਰਾਮ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਸ ਧਾਰਮਿਕ ਕੰਮ ਵਿੱਚ ਉਨ੍ਹਾਂ ਵੱਲੋਂ ਅਤੇ ਦਾਨੀਆਂ ਵਲੋਂ ਤਨ ਮਨ ਧੰਨ ਨਾਲ ਸੇਵਾ ਕੀਤੀ ਜਾ ਰਹੀ ਹੈ। ਚੌਧਰੀ ਬਾਲੂ ਰਾਮ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੁੱਲ ਤੇ ਰਸਤੇ ਦਾ ਕੰਮ ਅਰੰਭਿਆ ਗਿਆ ਸੀ। ਹੁਣ ਤੱਕ ਦੋ ਪੁਲਾਂ ਦਾ ਤੇ ਦੋ ਦੀਵਾਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਸ ਤੋਂ ਬਾਅਦ ਮੰਦਰ ਦੇ ਰਸਤੇ ਵਿੱਚ ਕੰਕਰੀਟ ਦੀ ਸੜਕ ਬਣਾਈ ਗਈ ਹੈ ਇਹ ਸੜਕ ਲਗਪਗ 500ਫੁੱਟ ਬਣ ਚੁੱਕੀ ਹੈ ਜਦਕਿ ਬਾਕੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮੰਦਰ ਦੇ ਨਵੀਨੀਕਰਨ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਪ੍ਰਧਾਨ ਚੌਧਰੀ ਬਾਲੂ ਰਾਮ, ਨੀਰਜ ਭੰਡਾਰੀ, ਸੰਨੀ ਕਰਿਆਨਾ ਸਟੋਰ, ਹਰਦੀਪ ਚੋਹਾਨ, ਸੰਜੀਵ ਕੁਮਾਰ ਸੰਜੂ ਹਲਵਾਈ ਆਦਿ ਹਾਜ਼ਰ ਸਨ।