ਨਵਾਂਸ਼ਹਿਰ, 11 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਵਾਤਾਵਰਣ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ ਅਤੇ ਪ੍ਰਣ ਕੀਤਾ ਗਿਆ ਕਿ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਅਤੇ ਸਮੇਂ ਸਮੇਂ ਸਿਰ ਪਾਣੀ ਲਗਾਇਆ ਜਾਵੇਗਾ। ਵੈਦ ਲਖਵਿੰਦਰ ਸਿੰਘ ਸੂਰਾਪੁਰੀ ਨੇ ਦੱਸਿਆ ਕਿ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਰੁੱਖ ਬਹੁਤ ਘੱਟ ਗਏ ਹਨ ਜਿਸ ਕਾਰਨ ਤਪਸ਼ ਵਿੱਚ ਬਹੁਤ ਵਾਧਾ ਹੋ ਗਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਸਾਡਾ ਵਾਤਾਵਰਣ ਹਰਿਆ ਭਰਿਆ ਰਹਿ ਸਕੇ। ਉਨ੍ਹਾਂ ਕਿਹਾ ਕਿ ਕਲਾਕਾਰ ਸੰਗੀਤ ਸਭਾ ਵੱਲੋਂ ਜਿੱਥੇ ਬੂਟੇ ਲਗਾਏ ਜਾਣਗੇ ਉੱਥੇ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321 - ਡੀ ਦੇ ਸਹਿਯੋਗ ਨਾਲ ਵੀ ਹੋਰ ਥਾਵਾਂ ’ਤੇ ਬੂਟੇ ਲਗਾਏ ਜਾਣਗੇ। ਇਸ ਮੌਕੇ ਦਿਲਬਰਜੀਤ ਦਿਲਬਰ, ਅਵਤਾਰ ਸਿੰਘ ਯੂ.ਐਸ.ਏ, ਜੈਸਮੀਨ, ਕਮਲਜੀਤ ਨਵਾਂਸ਼ਹਿਰ, ਸਤਨਾਮ ਸਿੰਘ, ਲੱਖਾ ਚਰਾਣ ਆਦਿ ਹਾਜ਼ਰ ਸਨ।