ਬੰਗਾ, 12 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਡਵੀਜ਼ਨ ਬੰਗਾ ਦੇ ਪਿੰਡ ਲਧਾਣਾ ਉੱਚਾ ਦਾ ਵਸਨੀਕ ਸ. ਮੇਜਰ ਸਿੰਘ (93) ਜੋ ਕਿ ਬੀਤੇ ਦਿਨ ਆਪਣੇ ਘਰ ਖੋਲ੍ਹੀ ਪੈਂਚਰ ਲਗਾਉਣ ਦੀ ਦੁਕਾਨ ’ਤੇ ਹਵਾ ਭਰਨ ਵਾਲੀ ਟੈਂਕੀ ਦੇ ਫੱਟਣ ਨਾਲ ਧਮਾਕੇ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠੇ ਸੀ, ਨਮਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ। ਸਮਾਗਮ ਦੇ ਅਰੰਭ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਕੋਮਲ, ਭਾਈ ਗੁਰਵਿੰਦਰ ਸਿੰਘ ਬੀਕਾ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਸ਼ਬਦ ਗਾਇਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਉਕਤ ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਤੇ ਗ੍ਰੰਥੀ ਭਾਈ ਪਰਮਵੀਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨੇ ਜਿੰਦਗੀ ਅਤੇ ਮੌਤ ਦਾ ਫਲਸਵਾ ਬਿਆਨਦਿਆਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਪ੍ਰਮਾਤਮਾ ਦਾ ਨਾਮ ਧਿਆਉਣ ਦੀ ਸਿੱਖਿਆ ਪ੍ਰਦਾਨ ਕੀਤੀ। ਅੰਤਿਮ ਅਰਦਾਸ ਉਪਰੰਤ ਵਿਛੜੀ ਆਤਮਾ ਨੂੰ ਕਾਂਗਰਸ ਆਗੂ ਸ. ਸਤਵੀਰ ਸਿੰਘ ਪੱਲੀ ਝਿੱਕੀ, ਮੌਜੂਦਾ ਪੰਚ ਤੇ ਸਟੇਜ ਸਕੱਤਰ ਸੁਖਵਿੰਦਰ ਸਿੰਘ ਰਾਜਾ, ਸ. ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਜਥੇ. ਮਨਜੀਤ ਸਿੰਘ ਖਾਲਸਾ ਲਧਾਣਾ ਝਿੱਕਾ, ਲਧਾਣਾ ਝਿੱਕਾ ਦੇ ਮੈਂਬਰ ਪੰਚਾਇਤ ਸ. ਗੁਰਦੀਪ ਸਿੰਘ ਝਿੱਕਾ, ਲਧਾਣਾ ਉੱਚਾ ਦੇ ਮੈਂਬਰ ਪੰਚਾਇਤ ਰਾਮ ਲੁਭਾਇਆ ਸਾਬਕਾ ਜੇ. ਈ. ਆਦਿ ਬੁਲਾਰਿਆਂ ਨੇ ਸਵ: ਸ. ਮੇਜਰ ਸਿੰਘ ਦੀ ਸ਼ਖ਼ਸੀਅਤ ਦੇ ਗੁਣ ਬਿਆਨ ਕਰਦਿਆਂ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸੰਗਤਾਂ ’ਚ ਸਵ: ਮੇਜਰ ਸਿੰਘ ਦੇ ਪਰਿਵਾਰਕ ਮੈਂਬਰਾਨ, ਸਾਕ ਸਬੰਧੀਆਂ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਸ. ਮਹਿੰਦਰ ਸਿੰਘ, ਸ. ਬਲਵੀਰ ਸਿੰਘ ਸਾਬਕਾ ਪੰਚ, ਸੰਤੋਖ ਸਿੰਘ ਸੋਖਾ ਲਧਾਣਾ ਝਿੱਕਾ, ਪਰਿਵਾਰ ਦਾ ਦੋਹਤ ਜਵਾਈ ਉਂਕਾਰ ਸਿੰਘ ਕਾਰੀ, ਨਵਜੀਵਨ ਸਿੰਘ ਜੀਵਨ, ਲਖਬੀਰ ਸਿੰਘ ਕਾਕਾ, ਵਿਕਰਮ ਸਿੰਘ ਵਿੱਕੀ ਨੰਬਰਦਾਰ ਲਧਾਣਾ ਉੱਚਾ, ਸਤਨਾਮ ਸਿੰਘ ਝਿੱਕਾ ਪੰਚ, ਅਮਰੀਕ ਸਿੰਘ ਵਾਰੀਆ, ਮਾ. ਹਰਬੰਸ ਸਿੰਘ ਬੰਸੀ, ਮਲਕੀਤ ਸਿੰਘ ਸਾਬਕਾ ਸਕੱਤਰ ਸੁਸਾਇਟੀ, ਹਰਬਿੰਦਰ ਸਿੰਘ ਬਿੰਦਾ, ਪਰਮਜੀਤ ਸਿੰਘ ਸਾਬਕਾ ਪੰਚ ਲਧਾਣਾ ਉੱਚਾ, ਦੋਹਤਾ ਅਨਮੋਲਪ੍ਰੀਤ ਸਿੰਘ, ਜਥੇ. ਨਵਦੀਪ ਸਿੰਘ ਅਨੋਖਰਵਾਲ, ਸ਼ਾਮ ਲਾਲ ਲਧਾਣਾ ਉੱਚਾ, ਪ੍ਰਦੀਪ ਸਿੰਘ ਰੁੜਕੀ ਖਾਸ, ਨਿਰਮਲ ਸਿੰਘ ਦਾਮਾਦ, ਪਰਮਜੀਤ ਸਿੰਘ, ਮਨਜੀਤ ਸਿੰਘ ਉੱਚਾ, ਜੱਸਾ ਸੋਤਰਾਂ ਆਦਿ ਹਾਜ਼ਰ ਸਨ।
ਮੇਜਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
ਅਜੀਤ ਡੈਸਕ
13-07-2026