ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਰੈਲਮਾਜਰਾ ਦੇ ਸਾਬਕਾ ਸਰਪੰਚ ਸਰਦਾਰਨੀ ਰਾਜਵੰਤ ਕੌਰ ਸਵਰਗਵਾਸ

Ad Position 21
No active advertisement
ਅਜੀਤ ਡੈਸਕ 13-07-2026

 ਕਾਠਗੜ੍ਹ, 12 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਰੈਲਮਾਜਰਾ ਦੇ ਸਾਬਕਾ ਸਰਪੰਚ ਰਾਜਵੰਤ ਕੌਰ, ਜੋ ਕਿ ਪੰਜਾਬ ਪੁਲਿਸ ਦੇ ਸੇਵਾ-ਮੁਕਤ ਏ. ਐਸ. ਆਈ. ਗੁਰਦਿਆਲ ਸਿੰਘ ਦੇ ਪਤਨੀ ਸਨ, ਬੀਤੀ 3 ਜੁਲਾਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਮੂਹ ਸਾਕ-ਸਬੰਧੀਆਂ ਤੇ ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਗੁਰਦਿਆਲ ਸਿੰਘ (ਪਤੀ), ਹਰਮਨ ਘੁੰਮਣ (ਪੁੱਤਰ), ਅਮਨ ਘੁੰਮਣ, ਅੰਮ੍ਰਿਤ ਘੁੰਮਣ ਆਦਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 14 ਜੁਲਾਈ ਦਿਨ ਮੰਗਲਵਾਰ ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟਪੁਰਾਣ ਸਾਹਿਬ (ਨਜ਼ਦੀਕ ਹੈੱਡ ਵਰਕਸ, ਟਿੱਬੀ ਸਾਹਿਬ) ਰੂਪਨਗਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਐਸ. ਆਈ. ਆਰ. ਤਹਿਤ ਪੱਲੀ ਝਿੱਕੀ ਵਿਖੇ ਵੋਟਰ ਸੁਧਾਈ ਕੈਂਪ ਲਗਾਇਆ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Ad Position 24
No active advertisement