ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਡਾ. ਸੁੱਖੀ ਵਲੋਂ ਡਾ. ਅੰਬੇਡਕਰ ਪਾਰਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 13-07-2026

 ਘੁੰਮਣਾਂ, 12 ਜੁਲਾਈ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ’ਚ ਡਾ. ਬੀ. ਆਰ. ਅੰਬੇਡਕਰ ਪਾਰਕ ਗ੍ਰਾਮ ਪੰਚਾਇਤ ਤੇ ਡਾ. ਅੰਬੇਡਕਰ ਸਭਾ ਵਲੋਂ ਪਾਰਕ ਬਣਵਾਇਆ ਗਿਆ ਜਿਸ ਦਾ ਉਦਘਾਟਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਵਲੋਂ ਕੀਤਾ ਗਿਆ। ਇਸ ਪਾਰਕ ’ਚ ਡਾ. ਬੀ. ਆਰ. ਅੰਬੇਡਕਰ ਦਾ ਆਦਮ ਕੱਦ ਬੁੱਤ ਵੀ ਲਗਾਇਆ ਗਿਆ ਜਿਸ ਤੋਂ ਡਾ. ਸੁੱਖੀ ਵਲੋਂ ਪਰਦਾ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਸਰਕਾਰ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਸਕਾਲਰਸ਼ਿਪ ਸਕੀਮ ਚਾਲੂ ਕੀਤੀ ਗਈ ਹੈ। ਗ੍ਰਾਮ ਪੰਚਾਇਤ ਤੇ ਡਾ. ਬੀ. ਆਰ ਅੰਬੇਡਕਰ ਸਭਾ ਵਲੋਂ ਡਾ. ਸੁਖਵਿੰਦਰ ਸੁੱਖੀ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਰਾਜ ਕੁਮਾਰ ਤੇ ਹੋਰ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਪਾਲ ਸਿੰਘ ਨੇ ਡਾ. ਸੁਖਵਿੰਦਰ ਸੁੱਖੀ ਦਾ ਪਿੰਡ ਨੂੰ ਗ੍ਰਾਂਟਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਪਾਲ ਸਿੰਘ, ਮਨਜੀਤ ਸਿੰਘ, ਸਤਪਾਲ, ਚਰਨ ਦਾਸ, ਬਿਸ਼ੰਭਰ ਲਾਲ, ਪਵਨਜੀਤ ਸਿੱਧੂ, ਸਤਨਾਮ ਸਿੰਘ ਗਾਡੇ, ਨਿਰਮਲਜੀਤ, ਕੇਵਲ ਪ੍ਰਦੇਸੀ, ਕਿਸ਼ਨ ਫੌਜੀ, ਹਰਨੇਕ ਚੰਦ, ਰਵੀ ਕੁਮਾਰ, ਬਲਵੀਰ ਸਿੰਘ, ਜੀਵਨ ਸਿੰਘ, ਜੋਰਾਵਰ ਸਿੰਘ, ਸਤਨਾਮ, ਗੁਰਨਿੰਦਰ ਸਿੰਘ ਲਾਡੀ, ਬੀਰਬਲ ਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਅਗਲੀ ਖ਼ਬਰ ਸੱਤ ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Ad Position 24
No active advertisement