ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਰੋਹ

Ad Position 21
No active advertisement
ਅਜੀਤ ਡੈਸਕ 13-07-2026
ਇਆਲੀ/ਥਰੀਕੇ, 12 ਜੁਲਾਈ (ਮਨਜੀਤ ਸਿੰਘ ਦੁੱਗਰੀ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ‘ਸਮਰ ਕਰੈਸ਼ ਕੋਰਸ’ ਪੂਰਾ ਹੋਣ ’ਤੇ ‘ਸਰਟੀਫਿਕੇਟ ਵੰਡ’ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਲੀਵੁੱਡ ਸੰਗੀਤ, ਨ੍ਰਿਤ ਅਤੇ ਸਾਜ਼ ਦੀਆਂ ਪੇਸ਼ਕਾਰੀਆਂ ਕੀਤੀਆਂ| ਪ੍ਰੋਗਰਾਮ ਦੀ ਸ਼ੁਰੂਆਤ ਡੀਨ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਇੰਸਟੀਚਿਊਟ ਵਿਖੇ ਕਰਵਾਏ ਜਾ ਰਹੇ ਕੋਰਸਾਂ ’ਤੇ ਚਾਨਣਾ ਪਾਇਆ| ਉਨ੍ਹਾਂ ਕਿਹਾ ਕਿ ਡਾਇਰੈਕਟਰ ਡਾ. ਚਰਨ ਕਮਲ ਸਿੰਘ ਦੀ ਯੋਗ ਅਗਵਾਈ ਵਿਚ ਅੱਜ ਦਾ ਇਹ ਸਮਾਗਮ ਉਲੀਕਿਆ ਗਿਆ ਹੈ, ਡਾਇਰੈਕਟਰ ਸਾਹਿਬ ਵਿਦੇਸ਼ ਦੌਰੇ ’ਤੇ ਹੋਣ ਦੇ ਬਾਵਜੂਦ ਵੀ ਅੱਜ ਦੇ ਸਮਾਗਮ ਦਾ ਵੀਡੀਓ ਕਾਨਫ਼ਰੰਸ ਰਾਹੀਂ ਆਨੰਦ ਮਾਣ ਰਹੇ ਹਨ ਅਤੇ ਲੋੜੀਂਦੇ ਨਿਰਦੇਸ਼ ਦੇ ਕੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਤਤਪਰ ਹਨ| ਪ੍ਰੋਗਰਾਮ ਦੀ ਸ਼ੁਰੂਆਤ ਕਲਾਸੀਕਲ ਦੀ ਸਿਖਿਆਰਥਣ ਹਰਸਿਮਰਨ ਕੌਰ ਨੇ ਗੁਰਬਾਣੀ ਦੇ ਸ਼ਬਦ ‘ਕਲਿਯੁਗ ਜਹਾਜ ਅਰਜਨ ਗੁਰੂ’ ਨਾਲ ਕੀਤੀ| ਮੁੱਖ ਮਹਿਮਾਨ ਵਜੋਂ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਉਚੇਚੇ ਤੌਰ ’ਤੇ ਪੁੱਜ ਕੇ ਸਿੱਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ| ਉਨ੍ਹਾਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਦਿਆਰਥੀਆਂ ਵਿਚ ਕੋਮਲ ਕਲਾਵਾਂ ਉਜਾਗਰ ਕਰ ਰਿਹਾ ਹੈ, ਜਿਸ ਨਾਲ ਭਵਿੱਖ ਦਾ ਸਮਾਜ ਇਕ-ਦੂਜੇ ਪ੍ਰਤੀ ਸੰਵੇਦਨਸ਼ੀਲ ਬਣਦਾ ਹੈ| ਪੰਜਾਬ ਸਰਕਾਰ ਸਭਿਆਚਾਰਕ ਮਾਮਲੇ ਵਿਭਾਗ ਅਧੀਨ ਚੱਲ ਰਹੇ ਇਸ ਇੰਸਟੀਚਿਊਟ ਦਾ ਇਲਾਕਾ ਨਿਵਾਸੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ| ਇਸ ਮੌਕੇ ਮੁਖਵਿੰਦਰ ਸਿੰਘ, ਉਘੇ ਯੂ.ਟਿਊਬਰ ਗਾਇਕ ਰਾਸ਼ੀ, ਜ਼ੀਨੀਅਲ, ਮੰਜੂ, ਬਲਦੇਵ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਲਿਵ ਕੌਰ, ਹਰਦਿਆਲ, ਰਵਿੰਦਰ ਕੁਮਾਰ ਨੇ ਮਧੁਰ ਸੰਗੀਤ ਪੇਸ਼ ਕੀਤਾ| ਇੰਸਟੀਚਿਊਟ ਦੇ ਸਿੱਖਿਆਰਥੀਆਂ ਵਲੋਂ ਹਿਪਹਾਪ ਦੀ ਪੇਸ਼ਕਾਰੀ ਵਿਚ ਖ਼ੁਸ਼ੀ, ਮੁਸਕਾਨ, ਦਕਸ਼, ਪਰੀਜ਼ਾਦ, ਕੀ-ਬੋਰਡ ਦੀ ਪੇਸ਼ਕਾਰੀ ਖੁਸ਼ਪ੍ਰੀਤ, ਨੀਜ਼ਲ, ਇਵਾਨ, ਡਰੰਮ ਦੀ ਪੇਸ਼ਕਾਰੀ ਲਿਸ਼ਕਾਰ ਵਲੋਂ, ਗਿਟਾਰ ਦੀ ਪੇਸ਼ਕਾਰੀ ਅਭੀਉਦੈ ਵਲੋਂ, ਕੱਥਕ ਦੀ ਪੇਸ਼ਕਾਰੀ ਆਦਿਆ, ਸਾਨਵੀ, ਦਿਵਿਆਂਸ਼ੀ, ਅਨਨਿਆ, ਜੋਯਲ ਨੇ ਬਾਖ਼ੂਬੀ ਕੀਤੀ ਅਤੇ ਭੰਗੜੇ ਵਿਚ ਇਸ਼ਟਮੀਤ, ਪਾਹੁਲ, ਵਾਰਿਸ, ਮਨਅਸੀਸ, ਅਨਾਹਦ ਕੌਰ, ਅਸਰੀਤ, ਅਵਨੀਤ, ਗੁਰਸ਼ਰਨ, ਰੋਮਨ, ਹਰਸੀਰਤ, ਅਨਾਹਤ ਕੌਰ, ਹਰਮਨ, ਵਨਦੀਪ, ਨੀਜ਼ਲ, ਸਹਿਜ ਕੌਰ, ਅਵੀਰਾਜ, ਬਖਸ਼ੀਸ਼, ਅਵਨੂਰ, ਏਕਨਾਮ, ਏਕਰੂਪ ਨੇ ਸਰੋਤਿਆਂ ਦਾ ਮਨ ਮੋਹ ਲਿਆ| ਅੰਤ ਵਿਚ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਕਰੈਸ ਕੋਰਸ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਟੇਜ ਦਾ ਸੰਚਾਲਨ ਨ੍ਰਿਤ ਅਧਿਆਪਕਾ ਸ਼ੀਤਲ ਸ਼ਰਮਾ ਨੇ ਬਾਖ਼ੂਬੀ ਕੀਤਾ|
Ad Position 22
No active advertisement
ਪਿਛਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਦੀ ਇਕੱਤਰਤਾ ’ਚ ਲੇਖਕਾਂ ਨੇ ਰਚਨਾਵਾਂ ਸੁਣਾ ਚੰਗਾ ਰੰਗ ਬੰਨ੍ਹਿਆ ਅਗਲੀ ਖ਼ਬਰ ਡਾ. ਸੁੱਖੀ ਵਲੋਂ ਡਾ. ਅੰਬੇਡਕਰ ਪਾਰਕ ਦਾ ਉਦਘਾਟਨ
Ad Position 24
No active advertisement