ਲੁਧਿਆਣਾ, 12 ਜੁਲਾਈ (ਡਾ. ਤਰਲੋਚਨ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੀ ਇਕੱਤਰਤਾ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ| ਇਸ ਮੌਕੇ ਗੁਰਦੀਪ ਸਿੰਘ ਨੇ ‘ਨਕਲੀ ਵੋਟਰ, ਨਕਲੀ ਲੀਡਰ’, ਡਾ. ਹਰਜੀਤ ਸਿੰਘ ਨੇ ‘ਸੋਹਣੀ ਦਾ ਘੜਾ ਕੱਚਾ ਨਹੀਂ, ਉਸ ਦਾ ਵਿਸ਼ਵਾਸ ਕੱਚਾ ਸੀ’, ਇੰਦਰਜੀਤਪਾਲ ਕੌਰ ਨੇ ਮਿੰਨੀ ਕਹਾਣੀ ‘ਭਗਵਾਨ ਤੇ ਭਗਤ’, ਮਨੂੰ ਬੁਆਣੀ ਨੇ ਕਵਿਤਾ ‘ਚਾਹ ਦਾ ਕੱਪ’, ਦਲਵੀਰ ਸਿੰਘ ਲੁਧਿਆਣਵੀ ਨੇ ‘ਤ੍ਰਿਵੈਣੀ’ ਕਹਾਣੀ, ਦਰਸ਼ਨ ਬੋਪਾਰਾਏ ਨੇ ‘ਮਿੱਤਰਤਾ ਦੀ ਸੰਧੀ’ ਕਵਿਤਾ, ਜਸਵੰਤ ਕੌਰ ਗਰੇਵਾਲ ਨੇ ਗੀਤ ‘ਚੁਗਲਾਂ ਦਾ ਟੋਲਾ ਖਾਲੀ ਜਾਂਦਾ ਹੈ ਜਹਾਨ ਤੋਂ’, ਰਾਜਦੀਪ ਤੂਰ ਨੇ ਗ਼ਜ਼ਲ ‘ਆਪਣੇ ਹਿੱਸੇ ਦੀ ਧਰਤੀ ਤੇ ਆਪਣਾ ਅੰਬਰ ਭਾਲ ਰਹੇ ਹਾਂ’, ਪ੍ਰਗਟ ਸਿੰਘ ਗਿੱਲ ਬਾਗੀ ਨੇ ਕਵਿਤਾ ‘ਹਰ ਮੋੜ ’ਤੇ ਮੌਤ ਦਾ ਸਾਮਾਨ ਖੜ੍ਹਾ ਹੈ’, ਭਗਵਾਨ ਢਿੱਲੋਂ ਨੇ ਕਵਿਤਾ ‘ਜੈਤੂਨ ਦੀ ਪੱਤੀ’, ਤਰਲੋਚਨ ਝਾਂਡੇ ਨੇ ਗ਼ਜ਼ਲ ‘ਹਵਾ ਬਣ ਲੰਘਿਆ ਕੋਲੋਂ ਜੇ ਪਲ ਪਰ ਰੁੱਕ ਗਿਆ ਹੁੰਦਾ’, ਮੀਤ ਅਨਮੋਲ ਨੇ ‘ਊਲ ਜਲੂਲ ਕਵਿਤਾ’ ਤੇ ਡਾ. ਗੁਲਜ਼ਾਰ ਪੰਧੇਰ ਨੇ ‘ਉਹਨੇ ਕਾਕਰੋਚ ਕਿਹਾ’ ਅਤੇ ਜਸਵੀਰ ਝੱਜ ਨੇ ਗੀਤ ‘ਜਾਗ ਬਈ ਜਵਾਨਾ’ ਸੁਣਾਇਆ| ਇਨ੍ਹਾਂ ਰਚਨਾਵਾਂ ਉੱਤੇ ਲੇਖਕਾਂ ਦੇ ਨਾਲ ਨਾਲ ਅਵਿਨਾਸ਼ ਸਿੰਘ ਬੋਪਾਰਾਏ ਨੇ ਵੀ ਉਸਾਰੂ ਟਿੱਪਣੀਆਂ ਕੀਤੀਆਂ| ਇਕੱਤਰਤਾ ਦਾ ਸੰਚਾਲਨ ਜਸਬੀਰ ਚੰਦ ਨੇ ਕੀਤਾ| ਅੰਤ ਵਿਚ ਰਾਜਦੀਪ ਸਿੰਘ ਤੂਰ ਨੇ ਸਵਤੰਤਰਤਾ ਸੈਨਾਨੀ ਆਪਣੇ ਦਾਦਾ ਦੇ ਬਾਰੇ ਜਾਗਰ ਸਿੰਘ ਦੁੱਗਲ ਤੇ ਮਾਸਟਰ ਆਤਮਾ ਸਿੰਘ ਦੁਆਰਾ ਲਿਖੀ ਕਿਤਾਬ ‘‘ਆਜ਼ਾਦੀ ਦੇ ਕੌਮੀ ਪਰਵਾਨੇ ਗਿਆਨੀ ਬੀਰ ਸਿੰਘ ਸਵੱਦੀ’’ ਹਾਜ਼ਰੀਨ ਨੂੰ ਭੇਂਟ ਕੀਤੀ|