ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਜੀਦਪੁਰ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 13-07-2026

 ਔੜ, 12 ਜੁਲਾਈ (ਗੁਰਨਾਮ ਸਿੰਘ ਸੈਣੀ) - ਫਿਲੌਰ ਤੋਂ ਰਾਹੋਂ ਨੂੰ ਜਾਂਦੀ ਮੁੱਖ ਸੜਕ ਤੋਂ ਪਿੰਡ ਬਜੀਦਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਪਿੰਡ ਮੱਲਪੁਰ, ਮਹਿਰਮਪੁਰ ਤੇ ਕੰਗਾਂ ਦੇ ਕਿਸਾਨਾਂ ਨੂੰ ਆਪਣੀ ਖੇਤੀ ਜਿਣਸਾਂ ਵੇਚਣ ਲਈ ਖਰੀਦ ਕੇਂਦਰ ਬਜੀਦਪੁਰ ਨਾਲ ਜੋੜਦੀ ਹੈ, ਇਸ ਲਿੰਕ ਸੜਕ ਦੀ ਹਾਲਤ ਇਸ ਵਕਤ ਇਤਨੀ ਮਾੜੀ ਬਣੀ ਹੋਈ ਹੈ ਕਿ ਸੜਕ ਵਿਚੋਂ ਲੁੱਕ, ਬਜਰੀ ਅਤੇ ਪੱਥਰ ਨਿੱਕਲ ਕੇ ਸੜਕ ਦੇ ਵਿਚਕਾਰ ਡੂੰਘੇ-ਡੂੰਘੇ ਖੱਡੇ ਪਏ ਹੋਏ ਹਨ ਜਿਸ ਕਾਰਨ ਇਸ ਪਿੰਡ ਦੇ ਕਿਸਾਨਾਂ ਨੂੰ ਆਪਣੇ ਖੇਤਾਂ ’ਚ ਰੋਜ਼ਾਨਾ ਦੇ ਕੰਮਾਂ ਕਾਰਾਂ ਲਈ ਅਤੇ ਸ਼ਹਿਰ ਆਉਣ ਜਾਣ ਵਿੱਚ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਰਪੰਚ ਗ੍ਰਾਮ ਪੰਚਾਇਤ ਬਜੀਦਪੁਰ, ਮੱਲਪੁਰ, ਮਹਿਰਮਪੁਰ ਤੇ ਕੰਗਾਂ ਆਦਿ ਪਿੰਡਾਂ ਦੀਆਂ ਸਮੁੱਚੀਆਂ ਪੰਚਾਇਤਾਂ ਤੇ ਹੋਰ ਪਿੰਡ ਵਾਸੀਆਂ ਵਲੋਂ ਹਲਕਾ ਵਿਧਾਇਕ, ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਤੇ ਐਕਸੀਅਨ ਮੰਡੀ ਬੋਰਡ ਸ਼.ਭ.ਸ.ਨਗਰ ਨੂੰ ਅਪੀਲ ਕੀਤੀ ਹੈ ਕੇ ਆਮ ਲੋਕਾਂ ਦੇ ਲਾਘੇਂ ਤੇ ਕਿਸਾਨਾਂ ਨੂੰ ਬਜੀਦਪੁਰ ਮੰਡੀ ’ਚ ਆਪਣੀ ਫਸਲ ਵੇਚਣ ਜਾਣ ਲਈ ਆਵਾਜਾਈ ਨੂੰ ਮੁੱਖ ਰੱਖ ਕੇ ਬਜੀਦਪੁਰ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਕਰਨ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਹਰ ਯੋਗ ਨਾਗਰਿਕ ਦਾ ਨਾਂਅ ਵੋਟਰ ਸੂਚੀ ’ਚ ਸ਼ਾਮਿਲ ਕਰਨਾ ਸਾਡੀ ਤਰਜੀਹ -ਡਿਪਟੀ ਕਮਿਸ਼ਨਰ ਅਗਲੀ ਖ਼ਬਰ ਫਿਲੌਰ-ਰਾਹੋਂ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਹੋਰ ਜੰਗਲੀ ਜੜ੍ਹੀ ਬੂਟੀਆਂ ਤੋਂ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀ ਰਾਹਤ
Ad Position 24
No active advertisement