ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ’ਤੇ ਹੋਈ ਮਿੱਤਰ ਮਿਲਣੀ ਨੇ ਛੇੜੀ ਨਵੀਂ ਸਿਆਸੀ ਚਰਚਾ

Ad Position 21
No active advertisement
ਅਜੀਤ ਡੈਸਕ 13-07-2026

 ਕਾਠਗੜ੍ਹ, 12 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਦੀ ਸਿਆਸਤ ਅਤੇ ਖਾਸ ਕਰਕੇ ਬਲਾਚੌਰ ਹਲਕੇ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਸ ਵੇਲੇ ਇੱਕ ਵੱਡਾ ਹੁਲਾਰਾ ਮਿਲਿਆ, ਜਦੋਂ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਸੁੱਧਾਮਾਜਰਾ ਸਥਿਤ ਆਪਣੇ ਫਾਰਮ ਹਾਊਸ ‘ਤੇ ਇੱਕ ਵਿਸ਼ੇਸ਼ ‘ਮਿੱਤਰ ਮਿਲਣੀ’ ਕੀਤੀ। ਇਸ ਮਿੱਤਰ ਮਿਲਣੀ ਨੇ ਇਲਾਕੇ ਦੇ ਸਿਆਸੀ ਸਮੀਕਰਨਾਂ ਨੂੰ ਇੱਕ ਨਵੀਂ ਦਿਸ਼ਾ ਦਿੰਦਿਆਂ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦੌਰਾਨ ਜਿੱਥੇ ਪਾਰਟੀ ਦੇ ਵਲੰਟੀਅਰਾਂ ਅਤੇ ਇਲਾਕੇ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਨਰਾਜ਼ ਚੱਲ ਰਹੇ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਵੀ ਉਚੇਚੇ ਤੌਰ ‘ਤੇ ਪਹੁੰਚ ਕੇ ਬ੍ਰਿਗੇਡੀਅਰ ਰਾਜ ਕੁਮਾਰ ਦੀ ਸੁਹਿਰਦ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਇੱਕਜੁਟਤਾ ਦਾ ਦਾਅਵਾ ਕੀਤਾ। ਇਸ ਮੌਕੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਤੇ ਵੱਖ-ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਮਰਿਆਦਾ ਤੇ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਅਹਿਦ ਲਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਵਰਕਰਾਂ ਤੇ ਵਲੰਟੀਅਰਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਇਮਾਨਦਾਰੀ, ਸੱਚਾਈ ਤੇ ਲੋਕ-ਸੇਵਾ ਦੇ ਰਸਤੇ ‘ਤੇ ਚੱਲਣ ਲਈ ਵਚਨਬੱਧ ਹੈ ਤੇ ਇਸੇ ਮਰਿਆਦਾ ਨੂੰ ਕਾਇਮ ਰੱਖਦਿਆਂ ਸੰਗਠਨ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਵਰਕਰ ਦਾ ਬਣਦਾ ਮਾਣ-ਸਤਿਕਾਰ ਬਹਾਲ ਰੱਖਿਆ ਜਾਵੇਗਾ। ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਇਹ ਮਿੱਤਰ ਮਿਲਣੀ ਜਾਤ-ਪਾਤ ਅਤੇ ਪਾਰਟੀਬਾਜ਼ੀ ਦੀਆਂ ਰਵਾਇਤੀ ਲੀਹਾਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਮੰਚ ਵਜੋਂ ਉੱਭਰੀ। ਸਮਾਗਮ ਵਿੱਚ ਗੁੱਜਰ ਭਾਈਚਾਰੇ ਦੇ ਨਾਲ-ਨਾਲ ਜੱਟ ਭਾਈਚਾਰਾ ਤੇ ਹੋਰ ਤਮਾਮ ਬਿਰਾਦਰੀਆਂ ਦੇ ਸਿਆਣੇ ਤੇ ਪਤਵੰਤੇ ਸੱਜਣ ਬਰਾਬਰ ਰੂਪ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਕਿਸਾਨ ਆਗੂ ਕੈਪਟਨ ਰਘਬੀਰ ਸਿੰਘ ਸ਼ਾਮਲ ਸਨ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਇਕੱਠ ਵਿੱਚ ਮੌਜੂਦ ਬੁਲਾਰਿਆਂ ਨੇ ਜੋਸ਼ੀਲੇ ਅੰਦਾਜ਼ ਵਿੱਚ ਬੋਲਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਝੋਲੀ ਵਿੱਚ ਵੱਡੀ ਜਿੱਤ ਪਾਉਣਗੇ। ਬ੍ਰਿਗੇਡੀਅਰ ਰਾਜ ਕੁਮਾਰ ਨੇ ਇਸ ਦੌਰਾਨ ਆਏ ਹੋਏ ਲੋਕਾਂ ਦੀਆਂ ਤਕਲੀਫ਼ਾਂ ਅਤੇ ਮੁਸ਼ਕਿਲਾਂ ਨੂੰ ਵੀ ਬਹੁਤ ਸੰਜੀਦਗੀ ਨਾਲ ਸੁਣਿਆ। ਇਸ ਹਾਈ-ਪ੍ਰੋਫਾਈਲ ਮਿੱਤਰ ਮਿਲਣੀ ਵਿੱਚ ਸਟੇਟ ਤੇ ਜ਼ਿਲ੍ਹਾ ਪੱਧਰ ਦੇ ਕਈ ਮੁੱਖ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਰਪੰਚ, ਪੰਚ ਤੇ ਬਲਾਕ ਸੰਮਤੀ ਮੈਂਬਰ ਸ਼ਾਮਲ ਹੋਏ। ਹਾਜ਼ਰ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਸਟੇਟ ਮੈਂਬਰ ਜਗਦੀਸ਼ ਕੁਮਾਰ ਕਰੀਮਪੁਰ ਚਾਹ ਵਾਲਾ, ਡਾਕਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ਾਂਤੀ ਬੱਸੀ, ਆਪ ਦੇ ਬਲਾਕ ਪ੍ਰਧਾਨ ਆਤਮਾ ਰਾਮ, ਬ੍ਰਹਮ ਕੁਮਾਰ ਕਰੀਮਪੁਰ, ਰਾਜ ਕੁਮਾਰ ਕਰੀਮਪੁਰ, ਜਸਵੰਤ ਰਾਏ ਫੌਜੀ ਕਰੀਮਪੁਰ, ਸਰਪੰਚ ਸੁਲੱਖਣ ਸਿੰਘ, ਬਲਿਹਾਰ ਸਿੰਘ, ਬਹਾਦਰ ਸਿੰਘ ਗੜ੍ਹੀ, ਬਹਾਦਰ ਸਿੰਘ ਹਿਆਤਪੁਰ, ਕੈਪਟਨ ਭਗਤ ਰਾਮ, ਮਹਿੰਦਰ ਸਿੰਘ, ਪ੍ਰਦੀਪ ਕੁਮਾਰ, ਧਰਮਪਾਲ, ਨਿਰਮਲ ਕੁਮਾਰ, ਰਣਜੀਤ ਸਿੰਘ, ਕੈਪਟਨ ਬਲਿਹਾਰ ਸਿੰਘ, ਗੁਰਮੁਖ ਸਿੰਘ ਰੁੜਕੀ, ਗੁਰਮੁਖ ਸਿੰਘ ਜਾਡਲੀ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕੈਪਟਨ ਮਹਿੰਦਰ ਸਿੰਘ, ਪਰਗਣ ਸਿੰਘ, ਸਰਪੰਚ ਦਿਲਬਰ ਸਿੰਘ, ਸਰਪੰਚ ਬਗੀਚਾ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਸਤਪਾਲ ਸੋਨੂੰ, ਨਿਰਮਲ ਸਿੰਘ, ਬਿੱਕਰ ਸਿੰਘ, ਚਰਨ ਸਿੰਘ ਅਤੇ ਸਰਪੰਚ ਮਲਕੀਤ ਸਿੰਘ ਸ਼ਾਮਲ ਸਨ। ਇਸ ਦੇ ਨਾਲ ਹੀ ਲੁਧਿਆਣਾ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਵਿੱਚ ਬਲਾਕ ਸੰਮਤੀ ਮੈਂਬਰ ਚੌਧਰੀ ਚਰਨਜੀਤ ਟਕਾਰਲਾ, ਸਰਪੰਚ ਚੌਧਰੀ ਨਰੇਸ਼ ਬਾਗੋਵਾਲ, ਸੁਸਾਇਟੀ ਟੁੰਡੇਵਾਲ ਦੇ ਪ੍ਰਧਾਨ ਚੌਧਰੀ ਰਾਮ ਸ਼ਾਹ ਭੁੰਬਲਾ, ਸਾਬਕਾ ਸਰਪੰਚ ਚੌਧਰੀ ਓਮ ਪ੍ਰਕਾਸ਼ ਰਾਜੂਮਾਜਰਾ, ਸਰਪੰਚ ਰਾਧੇ ਸ਼ਿਆਮ ਭੁੰਬਲਾ, ਬਲਬੀਰ ਸਿੰਘ ਮਾਜਰਾ ਜੱਟਾਂ, ਗੁੱਜਰ ਭਵਨ ਲੁਧਿਆਣਾ ਦੇ ਵਾਈਸ ਪ੍ਰਧਾਨ ਜਗਦੀਸ਼ ਭੁੰਬਲਾ, ਲੁਧਿਆਣਾ ਗੁੱਜਰ ਵੈਲਫੇਅਰ ਦੇ ਚੇਅਰਮੈਨ ਸੁਖਵਿੰਦਰ ਸੁੱਖਾ, ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅੰਕੁਸ਼ ਚੌਧਰੀ, ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਚੌਧਰੀ ਮਾਨਸੇਵਾਲ ਅਤੇ ਸਾਬਕਾ ਸਰਪੰਚ ਚੌਧਰੀ ਤੀਰਥ ਰਾਮ ਬੇਹਰੜੀ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ। ਅਖੀਰ ਵਿੱਚ ਇਹ ਮਿੱਤਰ ਮਿਲਣੀ ਆਉਣ ਵਾਲੇ ਸਮੇਂ ਲਈ ਪਾਰਟੀ ਅੰਦਰ ਆਪਸੀ ਮਿਲਵਰਤਨ ਤੇ ਚੜ੍ਹਦੀਕਲਾ ਦਾ ਇੱਕ ਵੱਡਾ ਪ੍ਰਤੀਕ ਬਣ ਕੇ ਸਾਹਮਣੇ ਆਈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਚੂੰਗ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਛੁੱਟੀ ਵਾਲੇ ਦਿਨ ਤੇ ਐਤਵਾਰ ਨੂੰ ਸਕੂਲ ਖੋਲ੍ਹਣ ਦੇ ਹੁਕਮਾਂ ਦਾ ਡੀ.ਟੀ.ਐੱਫ ਵੱਲੋਂ ਤਿੱਖਾ ਵਿਰੋਧ ਅਧਿਆਪਕਾਂ ’ਤੇ ਬੇਲੋੜ...
Ad Position 24
No active advertisement