ਚੌਂਕ ਮਹਿਤਾ, 12 ਜੁਲਾਈ (ਜਗਦੀਸ਼ ਸਿੰਘ ਬਮਰਾਹ)- ਪਿੰਡ ਚੂੰਗ ਅੰਦਰ ਦੇਸਾ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਇਕ ਭਰਵਾਂ ਇਕੱਠ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਸਰਗਰਮੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ, ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਹਲਕਾ ਜੰਡਿਆਲਾ ਗੁਰੂ ਤੋਂ ਅਮਰੀਕ ਸਿੰਘ ਬਿੱਟਾ, ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸਰਬਜੀਤ ਸਿੰਘ ਖ਼ਾਨਪੁਰ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਦਲਜੀਤ ਸਿੰਘ ਮਿਲਦੀਆਂ, ਜੁਗਰਾਜ ਸਿੰਘ ਉਦੋ ਨੰਗਲ ਸਮੇਤ ਹੋਰ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਭਰਵਾਂ ਸਹਿਯੋਗ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗਾ । ਇਸ ਮੌਕੇ ਜਥੇ. ਸ਼ੀਤਲ ਸਿੰਘ ਚੂੰਗ, ਨਿਸ਼ਾਨ ਸਿੰਘ ਚੂੰਗ, ਸਰਬਜੀਤ ਸਿੰਘ ਸੱਬਾ, ਜਸਪਾਲ ਸਿੰਘ ਟੋਮਾ ਤਰਸਿੱਕਾ, ਯੁਵਰਾਜ ਸਿੰਘ ਵੜੈਚ, ਬਿੱਟਾ ਨੰਬਰਦਾਰ, ਅਜ਼ਮੇਰ ਸਿੰਘ ਲਾਡੀ ਚੂੰਗ, ਹਰਜੀਤ ਸਿੰਘ ਨਾਹਲ, ਹੈਪੀ ਕੈਨੇਡਾ, ਮੱਸਾ ਸਿੰਘ, ਵਿੱਕੀ ਚੂੰਗ, ਸਾਬਕਾ ਸਰਪੰਚ ਬਲਬੀਰ ਸਿੰਘ ਬੁੱਟਰ ਖ਼ੁਰਦ, ਸਾਬਕਾ ਸਰਪੰਚ ਬਲਵਿੰਦਰ ਸਿੰਘ ਧਰਦਿਓ, ਗੁਰਜੰਟ ਸਿੰਘ ਮਹਿਤਾ, ਸੁੱਖ ਵਿਰਕ ਖੱਬੇ ਰਾਜਪੂਤਾਂ, ਵਸੱਣ ਸਿੰਘ ਸਾਹ, ਲਵ ਵੜੈਚ, ਸਤਨਾਮ ਸਿੰਘ ਚੂੰਗ, ਇੰਦਰਜੀਤ ਸਿੰਘ ਚੂੰਗ, ਸੂਰਜ ਸਿੰਘ, ਹਰਜਿੰਦਰ ਸਿੰਘ, ਹਰਮਨ ਸਿੰਘ, ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਮਨੀ ਉਦੋਨੰਗਲ, ਅੰਮ੍ਰਿਤ ਪਾਲ ਸਿੰਘ ਗੁਰਸੇਵਕ ਸਿੰਘ ਮਲਕ ਨੰਗਲ, ਸਤਨਾਮ ਸਿੰਘ ਤੇ ਹੋਰ ਵੀ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਪਿੰਡ ਚੂੰਗ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਮਿਲਿਆ ਭਰਵਾਂ ਹੁੰਗਾਰਾ
ਅਜੀਤ ਡੈਸਕ
13-07-2026