ਨਵਾਂਸ਼ਹਿਰ, 14 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿਡ ਸਬ ਸਟੇਸ਼ਨ 24, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਅਤੇ ਪਾਵਰਕਾਮ ਐਂਡ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਵਾਅਦਾ ਖਿਲਾਫੀ ਵਿਰੁੱਧ ਦਿਹਾਤੀ ਨਵਾਂਸ਼ਹਿਰ ਵਿਖੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਮੋਹਨ ਸਿੰਘ ਬੂਟਾ ਉਟਾਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸਰਕਲ ਨਵਾਂਸ਼ਹਿਰ ਨੇ ਕਿਹਾ ਕਿ ਇੰਪਲਾਈਜ਼ ਜੁਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂਆਂ ਦੀ 2 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੱਕ ਸੂਬਾ ਕਮੇਟੀ ਬਣਾ ਕੇ ਆਪਣੀ ਰਿਪੋਰਟ 31 ਜੁਲਾਈ ਤੱਕ ਕੈਬਨਿਟ ਸਬ ਕਮੇਟੀ ਨੂੰ ਭੇਜੇਗੀ। ਪਰੰਤੂ ਮੁੱਖ ਸਕੱਤਰ ਪੰਜਾਬ ਵੱਲੋਂ 31 ਜੁਲਾਈ ਨੂੰ ਰਿਪੋਰਟ ਦਾ ਸਮਾਂ ਵਧਾ ਕੇ ਦੋ ਮਹੀਨੇ ਦਾ ਕਰ ਦਿੱਤਾ ਗਿਆ ਹੈ ਜਿਸ ਨੂੰ ਸਾਂਝੇ ਧੜੇ ਵੱਲੋਂ ਖਾਰਜ ਕਰਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਮੈਨੇਜਮੈਂਟ ਦੀ ਇਸ ਵਾਅਦਾ ਖਿਲਾਫੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਕੈਸ਼ੀਅਰ ਸਰਕਲ ਨਵਾਂਸ਼ਹਿਰ, ਜੋਗਾ ਸਿੰਘ ਪ੍ਰਧਾਨ ਦਿਹਾਤੀ ਨਵਾਂਸ਼ਹਿਰ, ਰਕੇਸ਼ ਕੁਮਾਰ ਜਨਰਲ ਸਕੱਤਰ ਦਿਹਾਤੀ ਨਵਾਂਸ਼ਹਿਰ, ਤਿਲਕ ਰਾਜ ਜੇ. ਈ ਕੈਸ਼ੀਅਰ ਮੰਡਲ ਨਵਾਂਸ਼ਹਿਰ, ਕੁਲਵੰਤ ਰਾਏ ਕੈਸ਼ੀਅਰ ਦਿਹਾਤੀ ਨਵਾਂਸ਼ਹਿਰ, ਅਵਤਾਰ ਸਿੰਘ ਜੇ.ਈ, ਸੁਖਵਿੰਦਰ ਸਿੰਘ ਪ੍ਰੀਤ, ਖੁਸ਼ਹਾਲ ਸਿੰਘ ਮੱਲ ਫੋਰਮੈਨ, ਅਜੀਤ ਸਿੰਘ, ਰਾਜੇਸ਼ ਕੁਮਾਰ, ਅਮਰਜੀਤ ਸਿੰਘ ਜੇ.ਈ, ਚੰਦਰਕਾਤ, ਸੁਰਿੰਦਰ ਕੁਮਾਰ ਵਿੱਕੀ ਆਦਿ ਹਾਜ਼ਰ ਸਨ।
ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਪਾਵਰਕਾਮ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕੀਤੀ ਗੇਟ ਰੈਲੀ
ਅਜੀਤ ਡੈਸਕ
15-07-2026