05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹੈਰੋਇਨ ਦਾ ਸੇਵਨ ਕਰਦਾ ਕਾਬੂ

Ad Position 21
No active advertisement
ਅਜੀਤ ਡੈਸਕ 17-07-2026
ਰਾਹੋਂ, 16 ਜੁਲਾਈ (ਉਂਕਾਰ ਸਿੰਘ ਰਾਠੋਰ) - ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐਸ. ਆਈ ਸਤਨਾਮ ਸਿੰਘ ਰੰਧਾਵਾ ਚੌਂਕੀ ਇੰਚਾਰਜ ਸ਼ੇਖਾਂ ਮਜ਼ਾਰਾਂ ਨੇ ਆਖਿਆ ਕਿ ਪੁਲਿਸ ਥਾਣਾ ਰਾਹੋਂ ਤੋਂ ਚੌਂਕੀ ਸੇਖਾ ਮਜਾਰਾ ਹੋ ਕੇ ਸੈੱਲ ਟੈਕਸਟਾਇਲ ਫੈਕਟਰੀ ਦੇ ਨਾਲ-ਨਾਲ ਜਾਂਦੀ ਕੱਚੀ ਗੋਹਰੀ ਤੋਂ ਹੁੰਦੇ ਹੋਏ ਗੜ੍ਹੀ ਉੱਧੋਵਾਲ ਨੂੰ ਜਾ ਰਹੇ ਸੀ ਤਾਂ ਖੱਬੇ ਪਾਸੇ ਪਾਪੁਲਰ ਦੇ ਦਰੱਖਤਾਂ ਦੀ ਆੜ ਵਿੱਚ ਇੱਕ ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਦਿਖਾਈ ਦਿੱਤਾ। ਉਸ ਨੂੰ ਫੜਨ ਉਪਰੰਤ ਉਸ ਕੋਲੋਂ ਪੰਨੀ, ਲਾਈਟਰ, ਪਾਈਪ, 10 ਰੁਪਏ ਦਾ ਜਲਿਆ ਹੋਇਆ ਨੋਟ ਆਦਿ ਬਰਾਮਦ ਹੋਈ। ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ ’ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਏ. ਐੱਸ. ਆਈ ਸਤਨਾਮ ਸਿੰਘ ਰੰਧਾਵਾ ਨੇ ਆਖਿਆ ਕਿ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਵਿਅਕਤੀ ਦੀ ਪਹਿਚਾਣ ਜੁਗਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਟ ਰਾਂਝਾ, ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਪਣੇ ਬੀ.ਐੱਲ.ਓ. ਨਾਲ ਸੰਪਰਕ ਕਰੋ ਅਤੇ 3 ਅਗਸਤ ਤੱਕ ਐਨਿਊਮਰੇਸ਼ਨ ਫ਼ਾਰਮ ਜਮ੍ਹਾਂ ਕਰੋ -ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜੀਓ ਤੇ ਜਿਊਣ ਦਿਓ ਦੇ ਸਿਧਾਂਤ ’ਤੇ ਜੀਵਨ ਬਸਰ ਕਰੋ- ਚਮਨ ਸਿੰਘ
Ad Position 24
No active advertisement