10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਅੰਤਰ-ਹਾਊਸ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 20-07-2026

ਬੰਗਾ, 19 ਜੁਲਾਈ (ਧਰਮਵੀਰ ਪਾਲ)- ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਅੰਤਰ-ਹਾਊਸ ਪ੍ਰਸ਼ਨੋਤਰੀ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੁਕਾਬਲੇ ਦਾ ਉਦੇਸ਼ ਨੰਨੇ ਵਿਦਿਆਰਥੀਆਂ ਵਿੱਚ ਗਿਆਨ, ਆਤਮ-ਵਿਸ਼ਵਾਸ, ਤਰਕਸ਼ੀਲ ਸੋਚ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸਾਹਿਤ ਕਰਨਾ ਸੀ। ਮੁਕਾਬਲੇ ਵਿੱਚ ਸਕੂਲ ਦੇ ਚਾਰ ਸਾਹਿਤਕ ਹਾਊਸ ਜੇਨ ਆਸਟਿਨ ਹਾਊਸ, ਵਿਲੀਅਮ ਵਰਡਸਵਰਥ ਹਾਊਸ, ਵਿਲੀਅਮ ਸ਼ੇਕਸਪੀਅਰ ਹਾਊਸ ਅਤੇ ਐਮਿਲੀ ਬਰਾਂਟੇ ਹਾਊਸ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿੱਚ ਪ੍ਰਸ਼ਨ ਉੱਤਰ ਰਾਊਂਡ, ਬਜ਼ਰ ਰਾਊਂਡ, ਤਸਵੀਰ ਪਛਾਣ ਰਾਊਂਡ ਅਤੇ ਆਡੀਓ ਪਛਾਣ ਰਾਊਂਡ ਸ਼ਾਮਲ ਸਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਆਮ ਜਾਣਕਾਰੀ, ਨਿਰੀਖਣ ਸ਼ਕਤੀ, ਸੁਣਨ ਦੀ ਸਮਰੱਥਾ ਤੇ ਤੁਰੰਤ ਸੋਚਣ ਦੀ ਯੋਗਤਾ ਦੀ ਪਰਖ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਦੇ ਉਤਸ਼ਾਹ, ਆਤਮ-ਵਿਸ਼ਵਾਸ ਤੇ ਸ਼ਾਨਦਾਰ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਫਲ ਪ੍ਰਬੰਧ ਲਈ ਅਧਿਆਪਕਾਂ ਤੇ ਕਮੇਟੀ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਨੂੰ ਹਰ ਮੁਕਾਬਲੇ ਨੂੰ ਸਿੱਖਣ, ਆਪਣੇ ਵਿਅਕਤੀਗਤ ਵਿਕਾਸ ਤੇ ਆਪਣੀ ਲੁਕਵੀਂ ਪ੍ਰਤਿਭਾ ਨੂੰ ਨਿਖਾਰਣ ਦਾ ਮੌਕਾ ਸਮਝਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਨਤੀਜੇ ਅਨੁਸਾਰ ਪਹਿਲਾ ਸਥਾਨ ਐਮਿਲੀ ਬਰਾਂਟੇ ਹਾਊਸ ਤੇ ਦੂਜਾ ਸਥਾਨ ਸ਼ੇਕਸਪੀਅਰ ਹਾਊਸ ਨੇ ਹਾਸਿਲ ਕੀਤਾ। ਐਮਿਲੀ ਬ੍ਰੋਂਟੇ ਹਾਊਸ ਦੀ ਨੁਮਾਇੰਦਗੀ ਨਾਲ ਨਵਰੀਤ ਕੌਰ, ਐਲਿਸ ਬਸਰਾ, ਮਨਮੀਤ ਸਿੰਘ ਤੇ ਰਾਜਵੀਰ ਸਿੰਘ ਨੇ ਕੀਤੀ। ਵਿਲੀਅਮ ਸ਼ੇਕਸਪੀਅਰ ਹਾਊਸ ਨੇ ਵੀ ਗੁਨੀਤ ਕੌਰ, ਧ੍ਰੁਵਲ ਟਾਗਰਾ, ਅਕਾਲ ਮੀਤ ਕੌਰ ਤੇ ਗੁਰਦਿੱਤ ਕੌਰ ਦੇ ਸ਼ਾਨਦਾਰ ਯਤਨਾਂ ਨਾਲ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦਾ ਉਤਸ਼ਾਹ, ਸਮਰਪਣ ਤੇ ਸ਼ਾਨਦਾਰ ਪ੍ਰਦਰਸ਼ਨ ਟੀਮ ਭਾਵਨਾ, ਦ੍ਰਿੜ ਨਿਸ਼ਚੇ ਤੇ ਉੱਤਮਤਾ ਪ੍ਰਾਪਤ ਕਰਨ ਦੇ ਜਜ਼ਬੇ ਦਾ ਪ੍ਰੇਰਣਾਦਾਇਕ ਉਦਾਹਰਨ ਹੈ। ਜੇਤੂ ਹਾਊਸਾਂ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਸਾਰੇ ਭਾਗੀਦਾਰਾਂ ਦੀ ਉਤਸ਼ਾਹਪੂਰਣ ਮੌਜੂਦਗੀ ਤੇ ਸ਼ਲਾਘਾਯੋਗ ਪ੍ਰਦਰਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੀ ਸਮਾਪਤੀ ਧੰਨਵਾਦੀ ਭਾਸ਼ਣ ਨਾਲ ਹੋਈ ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ, ਜੱਜ ਸਾਹਿਬਾਨ, ਅਧਿਆਪਕਾਂ ਤੇ ਸਮੂਹ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਡੀ.ਏ. ਸਬੰਧੀ ਹਾਈਕੋਰਟ ਦੇ ਫੈਸਲੇ ’ਤੇ ਆਸ ਲਗਾਈ ਬੈਠੇ ਲੱਖਾਂ ਕਰਮਚਾਰੀ ਤੇ ਪੈਨਸ਼ਨਰਜ਼ -ਰੱਕੜ ਅਗਲੀ ਖ਼ਬਰ ਨੌਜਵਾਨ ਵਿਦੇਸ਼ ਜਾਣ ਦੀ ਥਾਂ ਇਥੇ ਰਹਿ ਕੇ ਹੀ ਰੁਜ਼ਗਾਰ ਪੈਦਾ ਕਰਨ -ਵਿਧਾਇਕਾ ਕਟਾਰੀਆ
Ad Position 24