ਔੜ/ਝਿੰਗੜਾਂ, 19 ਜੁਲਾਈ (ਕੁਲਦੀਪ ਸਿੰਘ ਝਿੰਗੜ)- ਸੂਬੇ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਨੌਜਵਾਨ ਪੀੜ੍ਹੀ ਨੂੰ ਮੁੱਢ ਤੋਂ ਹੀ ਗਰਾਊਂਡ ਨਾਲ ਜੋੜਨਾ ਅਤਿ ਜ਼ਰੂਰੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਝਿੰਗੜਾਂ ਦੇ ਜਥੇ. ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਵਾਂਸ਼ਹਿਰ ਨੇ ਰਾਜਾ ਸਾਹਿਬ ਸਪੋਰਟਸ ਕਲੱਬ ਵਲੋਂ ਹੋਣਹਾਰ ਬੱਚਿਆਂ ਨੂੰ ਸ਼ਾਮ ਨੂੰ ਪਿੰਡ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਖੇਡ ਮੈਦਾਨ ਵਿੱਚ ਬੱਚਿਆਂ ਦੇ ਕਰਵਾਏ ਜਾਂਦੇ ਪਿੰਡ ਪੱਧਰ ‘ਤੇ ਕ੍ਰਿਕੇਟ ਤੇ ਫੁੱਟਬਾਲ ਮੈਚਾਂ ਦੀ ਸ਼ੁਰੂਆਤ ਕਰਵਾਉਂਣ ਸਮੇਂ ਇਕੱਤਰ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਜਿਥੇ ਸੂਬਾ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪਿੰਡਾਂ ਵਿਚ ਬਣੇ ਸਪੋਰਟਸ ਕਲੱਬ ਹੋਣਹਾਰ ਬੱਚਿਆਂ ਨੂੰ ਗਰਾਊਂਡ ਨਾਲ ਜੋੜ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਜਥੇ. ਝਿੰਗੜ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਣਹਾਰ ਬੱਚੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਪਿੰਡ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨਗੇ। ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਨਗਦ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਪਰਮਜੀਤ ਸਿੰਘ ਗਰੇਵਾਲ ਪੰਚ, ਸੰਦੀਪ ਸਿੰਘ ਸ਼ੇਰਗਿੱਲ, ਸਮਸ਼ੇਰ ਸਿੰਘ ਜੈਕਸਨ, ਕਮਲਜੀਤ ਸਿੰਘ ਕੈਰੋਂ, ਰਮਨ ਗਰੇਵਾਲ, ਪਰਮਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਗੁਰੀ ਪੱਲੀਆਂ, ਦਲਜੀਤ ਸਿੰਘ, ਹਰਮਨ ਸਿੰਘ ਗਰੇਵਾਲ, ਦਲਜੀਤ ਸਿੰਘ, ਰਹਿਮਾਨ ਅਲੀ, ਸਮੀਰ ਭਾਟੀਆ, ਗੁਰਬਖਸ਼ ਰਾਮ, ਮਾਈਕਲ ਸ਼ੇਰਗਿੱਲ, ਜਸਪਾਲ, ਰਸ਼ਪਾਲ ਸ਼ੇਰਗਿੱਲ, ਕ੍ਰਿਸ਼ਨਾ, ਜਸਵਿੰਦਰ, ਅਜੇ ਕੁਮਾਰ, ਲਵਲੀ ਮਹਿਮੀ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਅਵਨੀਤ ਸਿੰਘ, ਅਮ੍ਰਿਤਪਾਲ ਸਿੰਘ ਬੱਧਣ, ਰਾਜਵੀਰ ਸਿੰਘ, ਭੱਟੀ, ਮਨਪ੍ਰੀਤ ਸਿੰਘ, ਅਕਾਸ਼, ਹੀਮਨ ਸਿੰਘ ਜਵੰਦਾ, ਮਾਨਵ, ਜੋਤਾਂ, ਪਵਨ, ਨੂਰ, ਜਗਜੀਤ ਸਿੰਘ, ਰਾਜਨ ਸ਼ੇਰਗਿੱਲ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਨੌਜਵਾਨ ਪੀੜ੍ਹੀ ਨੂੰ ਮੁੱਢ ਤੋਂ ਹੀ ਗਰਾਊਂਡ ਨਾਲ ਜੋੜਨਾ ਜ਼ਰੂਰੀ - ਜਥੇ. ਝਿੰਗੜ
ਅਜੀਤ ਡੈਸਕ
20-07-2026