ਬਹਿਰਾਮ, 19 ਜੂਲਾਈ (ਨਛੱਤਰ ਸਿੰਘ ਬਹਿਰਾਮ)- ਆਉਣ ਵਾਲੀਆ 2027 ਦੀਆ ਵਿਧਾਨ ਸਭਾ ਚੋਣਾ ਕਾਂਗਰਸ ਪਾਰਟੀ ਵਿਕਾਸ ਦੇ ਅਧਾਰ ‘ਤੇ ਜਿੱਤੇਗੀ ਅਤੇ ਆਪਣੀ ਸਰਕਾਰ ਬਣਾਵੇਗੀ ਇਹ ਸ਼ਬਦ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਰਾਜ ਕੁਮਾਰ ਸੱਭਰਵਾਲ ਨੇ ਬਹਿਰਾਮ ਵਿਖੇ ਦਲ ਹਿਤੈਸ਼ੀ ਵਰਕਰਾਂ ਨਾਲ ਮੀਟਿੰਗ ਕਰਦਿਆ ਆਖੇ। ਉਨ੍ਹਾ ਕਿਹਾ ਕਿ ਦਿੱਲੀ ਵਿਖੇ 23 ਜੁਲਾਈ ਨੂੰ ਰਾਸ਼ਟਰੀ ਪੱਧਰ ‘ਤੇ ਕਾਂਗਰਸ ਸੇਵਾ ਦਲ ਦੀ ਮੀਟਿੰਗ ਹੋ ਰਹੀ ਹੈ, ਜੋ ਪੰਜਾਬ ਪ੍ਰਧਾਨ ਸ਼ੁਭਾਸ ਭਾਰਗਵ ਦੀ ਅਗਵਾਈ ਵਿੱਚ ਨੌਜਵਾਨਾਂ ਅਤੇ ਪਾਰਟੀ ਸਮਰਪਿਤ ਵਰਕਰਾਂ ਦਾ ਕਾਫਲਾ ਰਵਾਨਾ ਹੋਵੇਗਾ। ਉਨ੍ਹਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਉਕਤ ਰੈਲੀ ਵਿੱਚ ਸ਼ਾਮਲ ਹੋਣ ਤਾਂ ਜੋ ਸੇਵਾ ਦਲ ਨੂੰ ਹੋਰ ਮਜਬੂਤ ਬਣਾਈਏ। ਉਨ੍ਹਾ ਇਹ ਵੀ ਕਿਹਾ ਕਿ ਜਲਦੀ ਹੀ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਹਿਤੈਸ਼ੀ ਨੀਤੀਆ ਨਾਲ ਜੋੜਨ ਲਈ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਕਾਂਗਰਸ ਸੇਵਾ ਦਲ ਸੈਕਟਰੀ ਪੰਜਾਬ ਜਸਵੀਰ ਸਿੰਘ ਗੜ੍ਹਸ਼ੰਕਰ, ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਰਾਜ ਕੁਮਾਰ ਸੱਭਰਵਾਲ, ਬਲਾਕ ਪ੍ਰਧਾਨ ਅਮਰਜੀਤ ਕਲਸੀ ਤਲਵੰਡੀ ਜੱਟਾਂ, ਰਵੀ ਮਹਿਤਾ ਗੜ੍ਹਸ਼ੰਕਰ ਆਦਿ ਹਾਜ਼ਰ ਸਨ।
ਦਿੱਲੀ ਵਿਖੇ 23 ਦੀ ਕਾਂਗਰਸ ਸੇਵਾ ਦਲ ਰੈਲੀ ਸੰਬੰਧੀ ਹੋਈ ਮੀਟਿੰਗ
ਅਜੀਤ ਡੈਸਕ
20-07-2026