ਬਲਾਚੌਰ, 19 ਜੁਲਾਈ (ਨਰੇਸ਼ ਧੌਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਟਕਾਰਲਾ ਵਿਖੇ ਸਰਪੰਚ ਮਹਾਂਵੀਰ ਸਿੰਘ ਦੀ ਅਗਵਾਈ ਹੇਠ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਤਹਿਤ ਦੋ ਦਿਨਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੀ.ਐਲ.ਓ. ਪ੍ਰਸ਼ੋਤਮ ਲਾਲ, ਚਰਨਜੀਤ, ਆਂਗਨਵਾੜੀ ਵਰਕਰ, ਸਕੂਲ ਅਧਿਆਪਕਾਂ ਵੱਲੋਂ ਸਮੁੱਚੇ ਪਿੰਡ ਵਾਸੀਆਂ ਦੀਆਂ ਵੋਟਾਂ ਦੀ ਬਰੀਕੀ ਨਾਲ ਜਾਂਚ ਕਰਕੇ ਦਰੁਸਤੀ ਕੀਤੀ ਗਈ।
ਐਸ.ਆਈ.ਆਰ. ਕੈਂਪ ਲਗਾਇਆ
ਅਜੀਤ ਡੈਸਕ
20-07-2026