02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਚਾਂਦਪੁਰ ਰੁੜਕੀ ਵਿਖੇ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-07-2026

ਪੋਜੇਵਾਲ ਸਰਾਂ, 20 ਜੁਲਾਈ (ਨਵਾਂਗਰਾਈ)- ਚਾਂਦਪੁਰ ਰੁੜਕੀ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਅਤੇ ਡਿੰਪੀ ਕੁਮਾਰ ਚਾਂਦਪੁਰ ਰੁੜਕੀ ਮੁੱਖ ਸਲਾਹਕਾਰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਪਿੰਡ ਚਾਂਦਪੁਰ ਰੁੜਕੀ ਵਿਖੇ ਇੱਕ ਸਮਾਗਮ ਕਰਕੇ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦਾ ਪ੍ਰਧਾਨ ਬਨਣ ‘ਤੇ ਕਮਲ ਚੌਹਾਨ ਡਾਇਰੈਕਟਰ ਟੇਡੇਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੱਚੂ ਸਿੰਘ ਬੈਂਸਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਉਹਨਾਂ ਦਾ ਵੀ ਸਮੂਹ ਨਗਰ ਨਿਵਾਸੀਆਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਰਾਸਟਰੀ ਸੰਗਠਨ ਮਹਾਂ ਮੰਤਰੀ ਬੱਚੂ ਸਿੰਘ ਬੈਂਸਲਾ ਨੇ ਕਿਹਾ ਕਿ ਸਾਡਾ ਗੁੱਜਰ ਸਮਾਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਅਸਾਮ ਤੋਂ ਗੁਜਰਾਤ ਤੱਕ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜੀਏ। ਉਹਨਾਂ ਕਿਹਾ ਕਿ ਅੱਜ ਵੱਡੀਆਂ-ਵੱਡੀਆਂ ਰਾਜਨੀਤਕ ਪਾਰਟੀਆ ਉਹਨਾਂ ਦੇ ਸੰਗਠਨ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਨਾਲ ਤਾਲਮੇਲ ਕਰਨ ਲਈ ਸੁਨੇਹੇ ਦੇ ਰਹੀਆਂ ਹਨ। ਉਹਨਾਂ ਕਿਹਾ ਜਿਸ ਦਿਨ ਤੋਂ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦਾ ਪ੍ਰਧਾਨ ਕਮਲ ਚੌਹਾਨ ਨੂੰ ਬਣਾਇਆ ਹੈ, ਉਸ ਦਿਨ ਤੋਂ ਉਹ ਪੰਜਾਬ ਦੇ ਗੁੱਜਰਾਂ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ ਤੇ ਉਹਨਾਂ ਦੀ ਸਮਾਜ ਨੂੰ ਬਹੁਤ ਦੇਣ ਹੈ ਤੇ ਉਹ ਦਿਨ-ਰਾਤ ਇੱਕ ਕਰਕੇ ਸਮਾਜ ਦੀ ਭਲਾਈ ਕੰਮ ਕਰ ਰਹੇ ਹਨ। ਇਸ ਮੌਕੇ ਕਮਲ ਚੌਹਾਨ ਨੇ ਕਿਹਾ ਕਿ ਉਹ ਆਪਣਾ ਇੱਕ-ਇੱਕ ਪਲ ਤੇ ਖੂਨ ਦਾ ਇੱਕ-ਇੱਕ ਕਤਰਾ ਸਮਾਜ ਲਈ ਸਮਰਪਿਤ ਕਰ ਦੇਣਗੇ ਤੇ ਗੁੱਜਰ ਸਮਾਜ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੋਂ ਘੱਟੋ-ਘੱਟ ਇੱਕ ਮੈਂਬਰ ਸੰਸਦ ਵਿੱਚ ਜਾਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੋਵੇ। ਡਿੰਪੀ ਕੁਮਾਰ ਚਾਂਦਪੁਰ ਰੁੜਕੀ ਮੁੱਖ ਸਲਾਹਕਾਰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਜਿੰਦੂ ਸਰਪੰਚ, ਜਗਦੀਸ਼ ਰਾਏ ਬਿੱਟੂ ਭੂੰਬਲਾ ਜਰਨਲ ਸਕੱਤਰ ਗੁੱਜਰ ਸੁਧਾਰ ਸਭਾ ਲੁਧਿਆਣਾ, ਬਲਦੇਵ ਚਾਂਦਪੁਰੀ ਸੈਕਟਰੀ ਗੁੱਜਰ ਸੁਧਾਰ ਸਭਾ ਲੁੀਧਆਣਾ, ਚਰਨਜੀਤ ਚੰਨੀ, ਨਰਿੰਦਰ ਕੁਮਾਰ ਮੀਲੂ, ਜੀਵਨ ਕੁਮਾਰ ਸੰਜੂ ਦੂਨ ਗੁਜੱਰ ਵੈਲਫੇਅਰ ਸਭਾ, ਚੌਧਰੀ ਇੰਦਰਜੀਤ ਲੁੱਡੀ, ਗੁਰਮੇਲ ਚੌਹਾਨ, ਤੀਰਥ ਰਾਮ ਖੇਪੜ ਸਾਬਕਾ ਸਰਪੰਚ, ਰੌਸ਼ਨ ਲਾਲ, ਧਰਮ ਚੰਦ ਬਿੱਟੂ, ਗੁਰਮੇਲ ਸਿੰਘ, ਰਾਜ ਕੁਮਾਰ ਮੀਲੂ, ਬਲਵੀਰ ਮੀਲੂ ਬਲਾਕ ਸੰਮਤੀ ਮੈਂਬਰ, ਠਾਣੇਦਾਰ ਸੁਰਿੰਦਰ ਕੁਮਾਰ, ਸੁਭਾਸ ਰਾਮਪੁਰ, ਗੁਰਮੇਲ ਪੰਜਾਬ ਪੁਲਿਸ, ਡਾ. ਵਿਜੇ ਕੁਮਾਰ, ਪੱਪੂ ਗੁੱਜਰ, ਓਮ ਪ੍ਰਕਾਸ ਧਮਾਣਾ, ਦਰਸ਼ਨ ਭਲਵਾਨ, ਓਕਾਂਰ ਚੌਹਾਨ, ਰਾਕੇਸ ਕੁਮਾਰ ਬੂਥਗੜ, ਅਸ਼ੋਕ ਬੀਣੇਵਾਲ, ਹਰਪ੍ਰੀਤ ਚੌਧਰੀ, ਡਿੰਪੀ ਚੌਧਰੀ, ਰਿਸ਼ੁ ਗੁੱਜਰ, ਵਿਸ਼ਾਲ ਗੁੱਜਰ, ਸੰਨੀ ਗੁੱਜਰ, ਚਾਨਣ ਸਿੰਘ ਪਟਵਾਰੀ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ। ਮੰਚ ਸੰਚਾਲਨ ਗੁਰਮੇਲ ਪੀ.ਪੀ. ਨੇ ਕੀਤਾ।

Ad Position 22
No active advertisement
ਪਿਛਲੀ ਖ਼ਬਰ ਸਕੂਲੀ ਖੇਡਾਂ ਜ਼ੋਨ ਮੁਕੰਦਪੁਰ-3 ਦੀ ਹੋਈ ਮੀਟਿੰਗ ਅਗਲੀ ਖ਼ਬਰ 21-07-26
Ad Position 24
No active advertisement