23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 22-07-2026

ਔੜ/ਝਿੰਗੜਾਂ, 21 ਜੁਲਾਈ (ਕੁਲਦੀਪ ਸਿੰਘ ਝਿੰਗੜ) - ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਉਨ੍ਹਾਂ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਪਿੰਡ ਝਿੰਗੜਾਂ ਵਿਖੇ ਉਨ੍ਹਾਂ ਦੇ ਪਰਿਵਾਰ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਹਿਲੇ ਦਿਨ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ। ਤੀਜੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗਿਆਨੀ ਸਿਮਰਜੀਤ ਸਿੰਘ ਪ੍ਰਵਾਨਾ ਦੇ ਕਵੀਸ਼ਰੀ ਜਥੇ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੇ ਜੀਵਨ ਸਬੰਧੀ ਕਵੀਸ਼ਰੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਹੈੱਡ ਗ੍ਰੰਥੀ ਬੁੱਧ ਸਿੰਘ ਨੇ ਧਾਰਮਿਕ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੇਵਾਦਾਰਾਂ ਵਲੋਂ ਸਹਿਯੋਗ ਦੇਣ ਤੇ ਧੰਨਵਾਦ ਕਰਦਿਆਂ ਕਸ਼ਮੀਰ ਸਿੰਘ ਝਿੰਗੜ, ਬੁੱਧ ਸਿੰਘ ਗ੍ਰੰਥੀ, ਗੁਰਪਾਲ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਢਿੱਲੋਂ, ਤੀਰਥ ਸਿੰਘ ਆਦਿ ਸਾਥੀਆਂ ਵਲੋਂ ਢਾਡੀ ਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤਰਸੇਮ ਲਾਲ ਮਹਿਮੀ ਅਧਿਕਾਰਤ ਪੰਚ, ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਮਲਕੀਤ ਸਿੰਘ ਯੂ. ਕੇ, ਗੁਰਪਾਲ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ, ਅਜੀਤ ਸਿੰਘ ਫੌਜੀ ਪਰਾਗਪੁਰ, ਦਾਰਾ ਸ਼ੇਰਗਿੱਲ, ਸ਼ਿੰਗਾਰਾ ਸਿੰਘ ਢੰਡਾ, ਜਸਵਿੰਦਰ ਸਿੰਘ ਜਵੰਦਾ, ਗੁਰਮੁੱਖ ਸਿੰਘ, ਮਾ. ਰਾਕੇਸ਼ ਕੁਮਾਰ, ਪਾਠੀ ਜੋਗਾ ਸਿੰਘ ਜਾਡਲੀ, ਤੀਰਥ ਸਿੰਘ, ਹਰਦਿਆਲ ਸਿੰਘ, ਵਿੱਕੀ ਪਾਠੀ, ਨਿਰਮਲ ਸਿੰਘ, ਜੁਝਾਰ ਸਿੰਘ, ਅਮਰਨਾਥ, ਮੱਖਣ ਮਹਿਮੀ, ਪੰਡਿਤ ਵਿਜੈ ਕੁਮਾਰ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਪਾਲ ਢੰਡਾ, ਹਰਦੀਪ ਕੁਮਾਰ, ਬਲਵਿੰਦਰ ਸਿੰਘ, ਹਰਵੀਰ ਸਿੰਘ, ਪੰਡਿਤ ਸੋਹਨ ਲਾਲ, ਮਲਕੀਤ ਸਿੰਘ ਯੂ.ਕੇ, ਹੀਮਨ ਸਿੰਘ ਜਵੰਦਾ, ਦਲਜੀਤ ਸਿੰਘ, ਜਤਿੰਦਰ ਸਿੰਘ, ਰਾਮ ਲਾਲ, ਸਤਵਿੰਦਰ ਸਿੰਘ, ਲਵਪ੍ਰੀਤ ਸਿੰਘ, ਅਵਨੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਸੁੱਖਾ ਹਲਵਾਈ, ਰੇਸ਼ਮ ਸਿੰਘ, ਜਸਕਰਨ ਸਿੰਘ ਆਦਿ ਹਾਜਰ ਸਨ।

Ad Position 22
No active advertisement
ਪਿਛਲੀ ਖ਼ਬਰ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲੇ ਦੁਆਰਾ ਗਾਇਨ ਕੀਤੇ ਸ਼ਬਦ ਦਾ ਪੋਸਟਰ ਜਾਰੀ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਆਂਗਣਵਾੜੀ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ
Ad Position 24