ਮੁਕੰਦਪੁਰ, 22 ਜੁਲਾਈ (ਅਮਰੀਕ ਸਿੰਘ ਢੀਂਡਸਾ)- ਪੰਜਾਬ ਦੀਆਂ ਮੋਢੀ ਲਿਖਾਰੀ ਸਭਾਵਾਂ ਵਿੱਚੋਂ ਇੱਕ ਲਿਖਾਰੀ ਸਭਾ ਜਗਤਪੁਰ ਵੱਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ 25 ਜੁਲਾਈ ਨੂੰ ਡਾ. ਬੀ.ਆਰ. ਅੰਬੇਡਕਰ ਭਵਨ ਜਗਤਪੁਰ ਵਿਖੇ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਸਿੱਧ ਨਾਵਲਕਾਰ ਗੁਰਨਾਮ ਬਾਵਾ ਦੇ ਨਾਵਲ ਬੰਦੂਕ ਤੋਂ ਕਲਮ ਤੱਕ ਉੱਤੇ ਵਿਚਾਰ ਗੋਸ਼ਟੀ ਵਿੱਚ ਡਾ. ਸੁਰਜੀਤ ਬਰਾੜ, ਚਰਨਜੀਤ ਸਮਾਲਸਰ ਤੇ ਗੁਰਦੀਪ ਸਿੰਘ ਮੁਕੱਦਮ ਹਿੱਸਾ ਲੈਣਗੇ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਗੁਰਦੀਪ ਸਿੰਘ ਸੈਣੀ ਨੂੰ ਸਵਰਗੀ ਕਾਮਰੇਡ ਸਰਪੰਚ ਜੋਗਿੰਦਰ ਪਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੇਖਕ ਚਰਨਜੀਤ ਸਮਾਲਸਰ ਦੇ ਕਾਵ ਸੰਗ੍ਰਹਿ ਫਿਕਰ ਨਾ ਕਰੀ ਦਾ ਲੋਕ ਅਰਪਣ ਹੋਵੇਗਾ। ਇਸ ਦੇ ਨਾਲ ਹੀ ਕਰਵਾਏ ਜਾਣ ਵਾਲੇ ਕਵੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਕਵੀ ਹਾਜ਼ਰੀਆਂ ਭਰਨਗੇ। ਸਭਾ ਦੇ ਸਰਪ੍ਰਸਤ ਮਹਿੰਦਰ ਸਿੰਘ ਦੁਸਾਂਝ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਨਿਘਾ ਸੱਦਾ ਹੈ।