10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਹਿਰਾਮ ਟੋਲ ਪਲਾਜ਼ੇ ’ਤੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-07-2026
ਬਹਿਰਾਮ, 22 ਜੁਲਾਈ (ਨਛੱਤਰ ਸਿੰਘ ਬਹਿਰਾਮ)- ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ‘ਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਬਹਿਰਾਮ ਟੋਲ ਪਲਾਜੇ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਪਲਾਜ਼ਾ ਪਰਚੀ ਮੁਕਤ ਰਿਹਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ, ਮਜਦੂਰ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਕੀਤਾ ਗਿਆ ਹੈ। ਉਨ੍ਹਾਂ ਭਾਰਤ–ਅਮਰੀਕਾ ਸਮਝੋਤੇ ‘ਤੇ ਬੋਲਦਿਆਂ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸੰਧੀ ਦੇ ਲਾਗੂ ਹੋਣ ਨਾਲ ਦੇਸ਼ ਦੇ ਕਿਸਾਨਾਂ, ਮਜਦੂਰਾਂ, ਛੋਟੇ ਦੁਕਾਨਦਾਰਾਂ ਤੇ ਲਘੂ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ ਜਦਕਿ ਇਸ ਸਮਝੌਤੇ ਨਾਲ ਬਹੁ-ਰਾਸ਼ਟਰੀ ਤੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੱਧ ਫਾਇਦਾ ਮਿਲੇਗਾ ਤੇ ਆਮ ਲੋਕਾਂ ਦੀ ਸਥਿਤੀ ਹੋਰ ਕਮਜ਼ੋਰ ਹੋ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਸੋਧ ਦੇ ਨਾਮ ‘ਤੇ ਟੇਢੇ ਤਰੀਕੇ ਨਾਲ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪਾਲਸੀ ਕਿਸਾਨ ਤੇ ਕਿਰਸਾਨੀ ਲਈ ਮਾਰੂ ਸਾਬਤ ਹੋਵੇਗੀ ਜਿਸ ਨੂੰ ਰੱਦ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾਂ ਸਾਰੇ ਰਲਕੇ ਇਸ ਸੰਘਰਸ਼ ’ਚ ਸ਼ਮੂਲੀਅਤ ਕਰੀਏ। ਉਨ੍ਹਾਂ ਨੀਟ ਪੇਪਰ ਲੀਕ ‘ਤੇ ਬੋਲਦਿਆਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਵਿੱਚ ਲਗਾਤਾਰ ਪੇਪਰ ਲੀਕ ਘਪਲਿਆਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਘਪਲਿਆਂ ਦੀ ਨੈਤਿਕ ਤੇ ਰਾਜਨੀਤਕ ਜਿੰਮੇਵਾਰ ਕੇਂਦਰ ਸਰਕਾਰ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੈ ਜਿਸ ‘ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਤੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਇਸ ਮੌਕੇ ਭੁਪਿੰਦਰ ਸਿੰਘ ਵੜੈਂਚ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ, ਰਣਜੀਤ ਸਿੰਘ ਰਟੈਂਡਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸੁਖਵਿੰਦਰ ਸਿੰਘ ਬੱਲੋਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਅਵਤਾਰ ਸਿੰਘ ਕੱਟ ਜ਼ਿਲ੍ਹਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ, ਬਲਵੰਤ ਸਿੰਘ ਲਾਦੀਆਂ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਗੁਰਦਿਆਲ ਸਿੰਘ ਜੋਧਾ ਕੰਗਰੌੜ, ਜਗਰੂਪ ਸਿੰਘ ਜੋਧਾ ਕੰਗਰੌੜ, ਭੂਪਿੰਦਰ ਸਿੰਘ ਕੰਗਰੌੜ, ਰਣਜੀਤ ਸਿਘ ਕਟਾਰੀਆਂ, ਤਲਵਿੰਦਰ ਸਿੰਘ ਨਾਮਧਾਰੀ, ਰਾਮ ਸਿੰਘ ਲਾਦੀਆਂ, ਹਰਬੰਸ ਲਾਲ ਲਾਦੀਆਂ, ਪਵਨ ਕਟਾਰੀਆਂ, ਹਰਪਾਲ ਸਿੰਘ ਜਗਤਪੁਰ ਸੂਬਾ ਕਮੇਟੀ ਮੈਂਬਰ ਦਿਹਾਤੀ ਮਜਦੂਰ ਸਭਾ, ਕਾਮਰੇਡ ਨਰੰਜਣ ਦਾਸ ਮੇਹਲੀ, ਗੁਰਜੀਤ ਸਿੰਘ ਬੀਕਾ, ਕਰਨੈਲ ਸਿੰਘ ਚੱਕ ਬਿਲਗਾਂ, ਅਮਰਜੀਤ ਕੌਰ ਚੱਕਗੁਰੂ, ਨਿਰਮਲਾ ਰਾਣੀ ਚੱਕਗੁਰੂ, ਸੁਨੀਤਾ ਰਾਣੀ ਤਲਵੰਡੀ ਜੱਟਾਂ, ਜੁਝਾਰ ਸਿੰਘ ਕੁਕੱੜ ਮਜਾਰਾ, ਹਸਮਤ ਅਲੀ, ਕੁੰਦਨ ਰਾਜ ਚੱਕ ਮੰਡੇਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਵਲੋਂ ਉਤਰੀ ਮੈਸੋਡੋਨੀਆ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਨਵਾਂਸ਼ਹਿਰ ਵਲੋਂ ਡੀ. ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24