10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਨਵਾਂਸ਼ਹਿਰ ਵਲੋਂ ਡੀ. ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-07-2026
ਨਵਾਂਸ਼ਹਿਰ, 22 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਬਿਜਲੀ ਮੁਲਾਜ਼ਮਾਂ ਦੇ ਸਾਂਝੇ ਥੜ੍ਹੇ ਦੇ ਅਤੇ ਬਿਜਲੀ ਮੁਲਾਜ਼ਮਾਂ ਵਲੋਂ 2 ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਜਾਣ ਦੇ ਹੱਕ ਵਿੱਚ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆਂ ਕਰਨ ਕਰਕੇ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰਨ ਕਾਰਨ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਾਂ ਯੂਨੀਅਨ ਏਟਕ ਸਰਕਲ ਨਵਾਂਸ਼ਹਿਰ ਦੇ ਸਰਕਲ ਪ੍ਰਧਾਨ ਹਸ਼ਮਤ ਅਲੀ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਨਵਾਂਸ਼ਹਿਰ ਅੱਗੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਬਿਜਲੀ ਮੈਨੇਜਮੈਂਟ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਗਿਆ। ਪੈਨਸ਼ਨਰ ਸਾਥੀ ਜੇਲ੍ਹਾਂ ਵਿੱਚ ਜਾਣ ਨੂੰ ਤਿਆਰ ਹਨ। ਰੋਸ ਪ੍ਰਦਰਸ਼ਨ ਵਿੱਚ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਸਕੱਤਰ ਜਸਵਿੰਦਰ ਸਿੰਘ ਭੰਗਲ ਅਤੇ ਬਲਜਿੰਦਰ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਗੁਰਮੇਲ ਚੰਦ ਹਾਜ਼ਰ ਹੋਏ। ਸਰਕਲ ਸਕੱਤਰ ਮਨੀ ਰਾਮ ਵਲੋਂ ਸਟੇਜ ਦੀ ਕਾਰਵਾਈ ਚਲਾਈ ਗਈ। ਸਰਕਲ ਤੇ ਮੰਡਲ ਆਗੂ ਕਰਨੈਲ ਸਿੰਘ ਪ੍ਰਧਾਨ ਅਤੇ ਗੁਰਦੀਪ ਸਿੰਘ ਪ੍ਰਧਾਨ, ਵਿਜੇ ਸਿੰਘ, ਰਾਮ ਆਸਰਾ, ਰਾਮ ਲਖਣ, ਜਗਦੀਸ਼ ਸਿੰਘ, ਲਛਮਣ ਦਾਸ, ਕੁੰਦਨ ਸਿੰਘ ਮੂਸਾਪੁਰੀ, ਹਰੀ ਕਿਸਨ, ਪ੍ਰਭਾਕਰ ਤਿਵਾੜੀ, ਹਰਮੇਸ ਲਾਲ, ਸਾਰੇ ਬੁਲਾਰਿਆਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਵੇਂ ਸਾਰਿਆਂ ਨੂੰ ਪਿਛਲੇ ਸਕੇਲਾਂ ਦਾ ਬਕਾਇਆ 2.59 ਨਾਲ ਦਿੱਤਾ ਜਾਵੇ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹਰ ਮਹੀਨੇ 200 ਰੁਪਈਆ ਜਜ਼ੀਆ ਟੈਕਸ ਬੰਦ ਕੀਤਾ ਜਾਵੇ। ਪੱਕੀ ਭਰਤੀ ਕੀਤੀ ਜਾਵੇ ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਹਨਾਂ ਤੋਂ ਇਲਾਵਾ ਮੰਡਲ ਆਗੂ ਹਰਬੰਸ ਲਾਲ, ਸੁੱਚਾ ਸਿੰਘ, ਜੋਗਾ ਰਾਮ, ਦੇਵਿੰਦਰ ਭੱਟੀ, ਮੋਹਨ ਲਾਲ, ਹਰਕੇਵਲ ਸਿੰਘ, ਉਂਕਾਰ ਸਿੰਘ, ਰਾਮ ਸਰਨ, ਜਾਗੀਰ ਸਿੰਘ ਐਸ. ਡੀ. ਓ, ਮੱਖਣ ਸਿੰਘ, ਸੁਖਵਿੰਦਰ ਸਿੰਘ, ਸੁਰੇਸ਼ ਕੁਮਾਰ, ਕੁਲਵੰਤ ਸਿੰਘ, ਅਸ਼ੋਕ ਕੁਮਾਰ, ਸਵਰਨ ਦਾਸ, ਸੁਰਿੰਦਰ ਸਿੰਘ ਰਾਣਾ ਵਲੋਂ ਵੀ ਹਾਜ਼ਰੀ ਲਗਵਾਈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਹਿਰਾਮ ਟੋਲ ਪਲਾਜ਼ੇ ’ਤੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਧਕਤਾਣਾ ਵਿਖੇ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲਿਆ
Ad Position 24