10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਧਕਤਾਣਾ ਵਿਖੇ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲਿਆ

Ad Position 21
No active advertisement
ਅਜੀਤ ਡੈਸਕ 23-07-2026
ਬਲਾਚੌਰ, 22 ਜੁਲਾਈ (ਨਰੇਸ਼ ਧੌਲ) - ਸੀਨੀਅਰ ਆਪ ਆਗੂ ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵੱਲੋਂ ਪਿੰਡ ਧਕਤਾਣਾ ਵਿਖੇ ਨਾਮੀ ਪਰਿਵਾਰ ਦੇ ਨੌਜਵਾਨ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲੈਣ ਉਪਰੰਤ ਪਿੰਡ ਦੇ ਮੁਹਤਬਰ ਵਿਅਕਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਚੌਧਰੀ ਹਰੀਸ਼ ਭਾਟੀਆ ਜੋ ਪਿਛਲੇ ਸਮਿਆਂ ਦੌਰਾਨ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਉਪਰੰਤ ਵੱਖ-ਵੱਖ ਸ਼ਖਸ਼ੀਅਤਾਂ ਮਦਨ ਲਾਲ ਭਾਟੀਆ, ਏ. ਐਸ.ਆਈ ਰਾਮ ਲਾਲ ਭਾਟੀਆ, ਚਰਨਜੀਤ ਭਾਟੀਆ, ਧਰਮਵੀਰ ਪਿੰਕਾ ਸਾਬਕਾ ਸਰਪੰਚ, ਨੰਦ ਲਾਲ ਸਾਬਕਾ ਸਰਪੰਚ, ਮਹਿੰਦਰ ਪਾਲ ਸਾਬਕਾ ਸਰਪੰਚ, ਪਰਮਜੀਤ ਸਰਪੰਚ, ਐਸ. ਆਈ ਹੇਮ ਰਾਜ ਕਸਾਣਾ, ਦੇਵ ਰਾਜ ਭਾਟੀਆ, ਬਾਲ ਕਿਸ਼ਨ ਬਾਗੜੀ, ਨਸੀਬ ਚੰਦ ਪੰਚ, ਪਰਮਾ ਨੰਦ ਭਾਟੀਆ, ਸ਼ਾਮ ਲਾਲ, ਸ਼ਿਵ ਭਾਟੀਆ, ਅਭੀ ਭਾਟੀਆ, ਧੀਰਜ ਭਾਟੀਆ ਆਦਿ ਨਾਲ ਆਮ ਆਦਮੀ ਪਾਰਟੀ ਸਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਕਾਰਜਾਂ ਨੂੰ ਨਿਰਵਿਘਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਦੁਬਾਰਾ ਰਿਪੀਟ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਿੰਡ ਵਾਸੀਆਂ ਵੱਲੋਂ ਬ੍ਰਿਗੇਡੀਅਰ ਰਾਜ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਨਵਾਂਸ਼ਹਿਰ ਵਲੋਂ ਡੀ. ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਫਾਈ ਸੇਵਕ ਯੂਨੀਅਨ ਬੰਗਾ ਦੀ ਹੜਤਾਲ 15ਵੇਂ ਦਿਨ ਵੀ ਜਾਰੀ
Ad Position 24