09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੋਫੀਆ ਲਵਦੀਪ ਨੇ ਲੰਡਨ ਤੋਂ ਵਕਾਲਤ ਪਾਸ ਕਰਕੇ ਪੰਜਾਬੀਆਂ ਦਾ ਨਾਂਅ ਚਮਕਾਇਆ

Ad Position 21
No active advertisement
ਅਜੀਤ ਡੈਸਕ 24-07-2026
ਬੰਗਾ, 23 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਯੂਰਪੀ ਦੇਸ਼ ਗ੍ਰੀਸ ਵਿੱਚ ਰਹਿ ਰਹੇ ਪੰਜਾਬੀ ਪਰਿਵਾਰ ਦੀ ਲੜਕੀ ਸੋਫੀਆ ਲਵਦੀਪ ਨੇ ਲੰਡਨ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਤੋਂ ਵਕਾਲਤ ਪਾਸ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਗ੍ਰੀਸ ’ਚ ਵਸਦੇ ਪਿਤਾ ਰਾਮ ਸਰੂਪ ਅਤੇ ਮਾਤਾ ਹਰਪ੍ਰੀਤ ਕੌਰ ਪੰਜਾਬ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਰੋਡਮਜਾਰਾ ਦੇ ਰਹਿਣ ਵਾਲੇ ਹਨ। ਇਹ ਪਰਿਵਾਰ ਜਿਸ ਨੇ ਆਪਣੀ ਲੜਕੀ ਦੀ ਪੜ੍ਹਾਈ ਵੱਲ ਬਹੁਤ ਤਵੱਜੋਂ ਦਿੱਤੀ ਹੈ, ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੋਫੀਆ ਲਵਦੀਪ ਨੇ ਪੜ੍ਹਾਈ ਵਿੱਚ ਬਹੁਤ ਸਖ਼ਤ ਮਿਹਨਤ ਕਰਕੇ ਉਚਾਈਆਂ ਨੂੰ ਛੂਹਿਆ ਹੈ, ਨੇ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਸੋਫੀਆ ਲਵਦੀਪ ਨੇ ਵਕਾਲਤ ਦਾ ਕੋਰਸ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਤੋਂ ਕਰਕੇ ਡਿਗਰੀ ਹਾਸਲ ਕੀਤੀ ਹੈ। ਅੱਜ ਤੱਕ ਗ੍ਰੀਸ ਵਿੱਚ ਰਹਿ ਰਹੇ ਪੰਜਾਬੀਆਂ ਵਿੱਚੋਂ ਇਹ ਪਹਿਲਾ ਬੱਚਾ ਹੈ ਜਿਸ ਨੇ ਲਾਅ ਦੀ ਉੱਚ ਪੱਧਰੀ ਡਿਗਰੀ ਹਾਸਲ ਕੀਤੀ ਹੈ। ਇਸ ਪ੍ਰਾਪਤੀ ਦੇ ਨਾਲ ਸਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਾਮ ਸਰੂਪ ਤੇ ਹਰਪ੍ਰੀਤ ਕੌਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਪੰਜਾਬੀ ਭਾਈਚਾਰੇ ਵੱਲੋਂ ਮੁਬਾਰਕਬਾਦ ਮਿਲ ਰਹੀ ਹੈ। ਉਨ੍ਹਾਂ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੀ ਬੱਚੀ ਨੇ ਉੱਚ ਵਿੱਦਿਆ ਹਾਸਲ ਕਰਕੇ ਸਾਡਾ ਤੇ ਪੂਰੇ ਪੰਜਾਬ ਦਾ ਨਾਂਅ ਚਮਕਾਇਆ ਹੈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਭ ਨੂੰ ਇਹੋ ਜਿਹੀਆਂ ਧੀਆਂ ਦੇਣ।
Ad Position 22
No active advertisement
ਪਿਛਲੀ ਖ਼ਬਰ ਕਿਰਤ ਤੇ ਫੈਕਟਰੀ ਐਕਟ ਦੇ ਉਲਟ ਪੇਪਰ ਮਿੱਲ ਬਨਾਂ ਵਿਖੇ ਮੈਨੇਜਮੈਂਟ ਵਲੋਂ ਫੈਕਟਰੀ ਨੂੰ ਲਗਾਏ ਜਿੰਦਰੇ ਜਲਦੀ ਖੁਲ੍ਹਵਾਏ ਜਾ... ਅਗਲੀ ਖ਼ਬਰ ਮੀਂਹ ਪੈਣ ਨਾਲ ਸੜਕਾਂ ਦਾ ਮੰਦਾ ਹਾਲ, ਲੋਕ ਹੋ ਰਹੇ ਪ੍ਰੇਸ਼ਾਨ
Ad Position 24